ਪਠਾਨਕੋਟ : ਪੁਲਿਸ ਵੱਲੋਂ ਵਿੱਚ ਇੱਕ ਮੁਲਜ਼ਮ ਨੂੰ ਕੋਰਟ ਕੰਪਲੈਕਸ ਵਿੱਚ ਪੇਸ਼ੀ ਲਈ ਲਿਆਂਦਾ ਗਿਆ ਸੀ, ਪਰ ਮੌਕਾ ਪਾ ਕੇ ਮੁਲਜ਼ਮ ਉਥੋਂ ਫਰਾਰ ਹੋ ਗਿਆ।
ਸ਼ਹਿਰ 'ਚ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਇੱਕ ਕੈਦੀ ਨੂੰ ਪਠਾਨਕੋਰਟ ਕੋਰਟ ਕੰਪਲੈਕਸ ਵਿਖੇ ਪੇਸ਼ੀ ਲਈ ਲਿਆਂਦਾ ਗਿਆ ਸੀ। ਕੈਦੀ ਮੌਕਾ ਮਿਲਦੇ ਹੀ ਉਥੋਂ ਫਰਾਰ ਹੋ ਗਿਆ।
ਪਠਾਨਕੋਟ ਕੋਰਟ ਕੰਪਲੈਕਸ 'ਚ ਪੇਸ਼ੀ ਦੌਰਾਨ ਫਰਾਰ ਹੋਇਆ ਕੈਦੀ - ਪਠਾਨਕੋਟ ਨਿਊਜ਼ ਅਪਡੇਟ
ਪੁਲਿਸ ਵੱਲੋਂ ਵਿੱਚ ਇੱਕ ਮੁਲਜ਼ਮ ਨੂੰ ਕੋਰਟ ਕੰਪਲੈਕਸ ਵਿੱਚ ਪੇਸ਼ੀ ਲਈ ਲਿਆਂਦਾ ਗਿਆ ਸੀ, ਪਰ ਮੌਕਾ ਪਾ ਕੇ ਮੁਲਜ਼ਮ ਉਥੋਂ ਫਰਾਰ ਹੋ ਗਿਆ। ਪੁਲਿਸ ਵੱਲੋਂ ਮੁਲਜ਼ਮ ਦੀ ਭਾਲ ਜਾਰੀ ਹੈ।
ਪੇਸ਼ੀ ਦੌਰਾਨ ਫਰਾਰ ਹੋਇਆ ਕੈਦੀ
ਹੋਰ ਪੜ੍ਹੋ:ਪੈਰਾਲੰਪਿਕ ਖਿਡਾਰੀ ਨੇ ਕਿਹਾ, ਫਰਜ਼ੀ ਡਿਗਰੀ ਵਾਲੇ ਨੂੰ ਨੌਕਰੀ ਮਿਲ ਸਕਦੀ ਤਾਂ ਸਾਨੂੰ ਕਿਉਂ ਨਹੀਂ...
ਜਾਣਕਾਰੀ ਮੁਤਾਬਕ ਇਹ ਮੁਲਜ਼ਮ ਪਿਛਲੇ 5 ਮਹੀਨੀਆਂ ਤੋਂ ਜੇਲ 'ਚ ਕੈਦੀ ਸੀ ਅਤੇ 3 ਨਵੰਬਰ ਨੂੰ ਇਸ ਦੀ ਪੇਸ਼ੀ ਸੀ। ਇਸ ਕੈਦੀ ਉੱਤੇ ਧਾਰਾ 379 ਬੀ ਅਤੇ 411 ਐਕਟ ਦੇ ਤਹਿਤ ਮਾਮਲੇ ਦਰਜ ਸਨ। ਪੇਸ਼ੀ ਦੇ ਦੌਰਾਨ ਮੌਕਾ ਪਾ ਕੇ ਮੁਲਜ਼ਮ ਕੋਰਟ ਕੰਪਲੈਕਸ ਤੋਂ ਫਰਾਰ ਹੋ ਗਿਆ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਪੁਲਿਸ ਵੱਲੋਂ ਮੁਲਜ਼ਮ ਦੀ ਭਾਲ ਜਾਰੀ ਹੈ।