ਇੱਕ ਵਿਭਾਗ ਦੂਜੇ ਵਿਭਾਗ ਤੋਂ ਕਰ ਰਿਹੈ ਬਿਜਲੀ ਦੀ ਚੋਰੀ
ਪਠਾਨਕੋਟ 'ਚ ਇੰਪਰੂਵਮੈਂਟ ਟਰੱਸਟ, ਨਗਰ ਨਿਗਮ ਤੋਂ ਬਿਜਲੀ ਦੀ ਚੋਰੀ ਕਰ ਰਿਹਾ ਹੈ ਜਦਕਿ ਨਗਰ ਨਿਗਮ 'ਤੇ ਪਹਿਲਾਂ ਹੀ ਕਰੋੜਾਂ ਦੀ ਬਿਜਲੀ ਦਾ ਬਿੱਲ ਬਕਾਇਆ ਹੈ।
ਪਠਾਨਕੋਟ: ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਸੂਬੇ ਦੀ ਜਨਤਾ 'ਤੇ ਬਿਜਲੀ ਦੇ ਰੇਟ ਵਧਾ ਕੇ ਲਗਾਤਾਰ ਬੋਝ ਪਾਉਂਦੀ ਜਾ ਰਹੀ ਹੈ, ਉੱਥੇ ਹੀ ਕਈ ਸਰਕਾਰੀ ਵਿਭਾਗਾਂ ਨੇ ਪਾਵਰਕਾਮ ਦੇ ਕਰੋੜਾਂ ਰੁਪਏ ਬਕਾਇਆ ਦੇਣਾ ਹੈ ਜੋ ਆਪਣੇ ਬਿੱਲ ਭਰਨ ਦੀ ਜਗ੍ਹਾ ਹੁਣ ਦੂਜੇ ਵਿਭਾਗਾਂ ਦੇ ਵਿੱਚ ਕੁੰਡੀ ਕੁਨੈਕਸ਼ਨ ਪਾ ਕੇ ਬਿਜਲੀ ਚੋਰੀ ਕਰ ਰਹੇ ਹਨ। ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਪਠਾਨਕੋਟ ਦੇ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਕਿ ਇੰਪਰੂਵਮੈਂਟ ਟਰੱਸਟ ਵੱਲੋਂ ਸ਼ਹਿਰ ਦੇ ਵਿੱਚੋ-ਵਿੱਚ ਬਣਾਈ ਨਵੀਂ ਬਿਲਡਿੰਗ 'ਚ ਬਿਜਲੀ ਦੇ ਪ੍ਰਬੰਧ ਦੇ ਲਈ ਇਮਾਰਤ ਦੇ ਪਿੱਛੇ ਪੈਂਦੇ ਨਗਰ ਨਿਗਮ ਦੇ ਟਿਊਬਵੈਲ ਤੋਂ ਬਿਜਲੀ ਦੀ ਕੁੰਡੀ ਲਾ ਕੇ ਪਾਰਕਿੰਗ ਦੇ ਵਿੱਚ ਰੋਸ਼ਨੀ ਕਰ ਦਿੱਤੀ ਗਈ, ਜਦਕਿ ਇਹ ਟਿਊਬਲ ਨਗਰ ਨਿਗਮ ਦਾ ਹੈ।