ਪਠਾਨਕੋਟ : ਪੰਜਾਬ ਦੇ ਵਿੱਚ ਬਿਜਲੀ ਸੰਕਟ ਦੇ ਦੌਰ ਵਿੱਚੋਂ ਲੰਘ ਰਿਹਾ ਹੈ। ਇਸ ਦਾ ਅਸਰ ਪਠਾਨਕੋਟ ਕਰੱਸ਼ਰ ਇੰਡਸਟਰੀ 'ਤੇ ਵੀ ਪੈਣ ਲੱਗ ਪਿਆ ਹੈ। ਕਰੱਸ਼ਰ ਇੰਡਸਟਰੀ ਨੂੰ 15 ਜੁਲਾਈ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਕਰੱਸ਼ਰ ਮਾਲਕਾਂ ਨੂੰ ਇਸ ਦਾ ਨੁਕਸਾਨ ਝੱਲਣਾ ਪਵੇਗਾ ਉੱਥੇ ਹੀ ਇਨ੍ਹਾਂ ਕਰੱਸ਼ਰ ਇੰਡਸਟਰੀ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਵੀ ਬੇਰੁਜ਼ਗਾਰ ਹੋਣ ਦੀ ਕਗਾਰ 'ਤੇ ਹਨ।
ਪੰਜਾਬ ਸਰਕਾਰ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਕਰੱਸ਼ਰ ਇੰਡਸਟਰੀ ਦਾ ਮਾਲਕ ਆਪਣਾ ਕਰੱਸ਼ਰ ਚਲਾਉਂਦਾ ਹੈ ਤਾਂ ਉਸ ਦੇ ਉੱਪਰ ਜੁਰਮਾਨਾ ਲਗਾਇਆ ਜਾਵੇਗਾ। ਕਰੱਸ਼ਰ ਇੰਡਸਟਰੀ ਦੇ ਮਾਲਕਾਂ ਨੇ ਸਰਕਾਰ ਅੱਗੇ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਕਰੱਸ਼ਰ ਚਲਾਉਣ ਦੇ ਵਿਚ ਰਿਆਇਤਾਂ ਦਿੱਤੀਆਂ ਜਾਣ।