ਪਠਾਨਕੋਟ:ਸਾਂਸਦ ਸੰਨੀ ਦਿਓਲ (Sunny Deol) ਜੋ ਕਿ ਆਏ ਦਿਨ ਲੋਕ ਸਭਾ ਹਲਕਾ ਗੁਰਦਾਸਪੁਰ ਤੇ ਪਠਾਨਕੋਟ ਦੇ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ ਅਤੇ ਇੱਕ ਵਾਰ ਫਿਰ ਪਠਾਨਕੋਟ ਦੇ ਵਿੱਚ ਲੋਕਾਂ ਦਾ ਇਹ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਪਠਾਨਕੋਟ ’ਚ ਯੂਥ ਕਾਂਗਰਸ ਵੱਲੋਂ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਦੇ ਉੱਪਰ ਸੰਨੀ ਦਿਓਲ (Sunny Deol) ਲਾਪਤਾ ਹੈ ਦੇ ਪੋਸਟਰ ਲਗਾਏ ਗਏ। ਪਿਛਲੇ ਲੰਬੇ ਸਮੇਂ ਤੋਂ ਸਾਂਸਦ ਸੰਨੀ ਦਿਓਲ ਆਪਣੇ ਹਲਕੇ ਦੇ ਵਿੱਚ ਨਹੀਂ ਦਿਖੇ ਜਿਸ ਕਾਰਨ ਲੋਕਾਂ ’ਚ ਰੋਸ ਪਾਇਆ ਜਾ ਰਿਹਾ ਹੈ।
Missing Poster: ਸਾਂਸਦ Sunny Deol ਲਾਪਤਾ, ਪਠਾਨਕੋਟ 'ਚ ਲੱਗੇ ਗੁੰਮਸ਼ੁਦਗੀ ਦੇ ਪੋਸਟਰ - Poster of MP
ਪਠਾਨਕੋਟ ਦੇ ਵਿੱਚ ਇੱਕ ਵਾਰ ਫਿਰ ਸਾਂਸਦ ਸੰਨੀ ਦਿਓਲ (Sunny Deol) ਦੀ ਗੁੰਮਸ਼ੁਦਗੀ ਦੇ ਪੋਸਟਰ ਲੱਗੇ ਹਨ। ਯੂਥ ਕਾਂਗਰਸ ਨੇ ਪਠਾਨਕੋਟ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਤੇ ਸਨੀ ਦਿਓਲ (Sunny Deol) ਦੇ ਪੋਸਟਰ ਲਗਾਏ ਹਨ।
ਸਾਂਸਦ Sunny Deol ਦੀ ਗੁੰਮਸ਼ੁਦਗੀ ਦੇ ਲੱਗੇ ਪੋਸਟਰ
ਇਹ ਵੀ ਪੜੋ: ਕੈਪਟਨ ਕੁਰਸੀ ਬਚਾਉਣ ਦੇ ਚੱਕਰ 'ਚ ਚਹੇਤਿਆਂ ਨੂੰ ਖੁਸ਼ ਕਰਨ ਲੱਗੇ : ਜੈ ਕਿਸ਼ਨ ਰੋੜੀ
ਇਸ ਮੌਕੇ ਯੂਥ ਕਾਂਗਰਸ ਦੇ ਵਰਕਰਾਂ ਨੇ ਕਿਹਾ ਕਿ ਸੰਨੀ ਦਿਓਲ ਇਸ ਕੋਰੋਨਾ ਕਾਲ ਦੇ ਦੌਰਾਨ ਹਲਕਾ ਗੁਰਦਾਸਪੁਰ ਅਤੇ ਪਠਾਨਕੋਟ ਦੇ ਵਿੱਚ ਦਿਖਾਈ ਨਹੀਂ ਦਿੱਤੇ ਅਤੇ ਇਸ ਤੋਂ ਇਲਾਵਾ ਜੋ ਵਾਅਦੇ ਕੀਤੇ ਸਨ ਉਹ ਵੀ ਪੂਰੇ ਨਹੀਂ ਕੀਤੇ ਜਿਸ ਕਰਕੇ ਅਸੀਂ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ’ਤੇ ਸੰਨੀ ਦਿਓਲ (Sunny Deol) ਦੀ ਗੁੰਮਸ਼ੁਦਗੀ ਦੇ ਪੋਸਟਰ ਲਗਾ ਰਹੇ ਹਾਂ।
ਇਹ ਵੀ ਪੜੋ: MURDER CASE:ਪਤਨੀ ਦੇ ਕਤਲ ਮਾਮਲੇ ਚ ਪਤੀ ਤੇ ਸੱਸ ਖਿਲਾਫ਼ ਮਾਮਲਾ ਦਰਜ
Last Updated : Jun 2, 2021, 7:37 PM IST