ਪਠਾਨਕੋਟ: ਦੇਸ਼ ਨੂੰ ਆਜ਼ਾਦ ਹੋਏ 72 ਸਾਲ ਬੀਤ ਚੁੱਕੇ ਹਨ ਪਰ ਅਜੇ ਵੀ ਦੇਸ਼ ਦੇ ਲੋਕ ਗ਼ੁਲਾਮਾਂ ਦੀ ਜ਼ਿੰਦਗੀ ਹੀ ਬਸਰ ਕਰ ਰਹੇ ਹਨ। ਚਾਹੇ ਸਰਕਾਰਾਂ ਵਿਕਾਸ ਕਰਵਾਉਣ ਦੇ ਲੱਖ ਦਾਅਵੇ ਕਰਨ ਪਰ ਹਕੀਕਤ ਕੁਝ ਹੋਰ ਹੀ ਨਜ਼ਰ ਆਉਂਦੀ ਹੈ।
'ਕੋਈ ਸਰਕਾਰ ਸਾਡਾ ਗ਼ਰੀਬਾਂ ਦਾ ਵੀ ਸੋਚੇ' ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਪਠਾਨਕੋਟ ਦੇ ਹਲਕਾ ਭੋਆ ਦੇ ਪਿੰਡ ਖੋਬਾ ਦੇ ਵਿੱਚ ਜਿੱਥੇ ਕਾਂਤਾ ਦੇਵੀ ਅਤੇ ਉਸ ਦਾ ਪਰਿਵਾਰ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੋ ਕੇ ਗ਼ੁਰਬਤ ਦੀ ਜ਼ਿੰਦਗੀ ਜੀ ਰਿਹਾ ਹੈ।
ਸਰਕਾਰਾਂ ਚਾਹੇ ਲੱਖ ਦਾਅਵੇ ਕਰਨ ਪਰ ਕਾਂਤਾ ਦੇਵੀ ਦਾ ਘਰ ਵੇਖ ਕੇ ਸਰਕਾਰ ਦੇ ਕੀਤੇ ਦਾਅਵੇ ਖੋਖਲੇ ਨਜ਼ਰ ਆਉਂਦੇ ਹਨ ਕਾਂਤਾ ਦੇਵੀ ਦੇ ਘਰ ਅਤੇ ਉਸ ਦੇ ਪਰਿਵਾਰ ਨੂੰ ਵੇਖ ਕੇ ਲੱਗਦਾ ਹੈ ਕਿ ਅੱਜ ਤੱਕ ਕਿਸੇ ਵੀ ਸਰਕਾਰ ਦਾ ਇਨ੍ਹਾਂ ਵੱਲ ਧਿਆਨ ਨਹੀਂ ਗਿਆ।
ਕਾਂਤਾ ਦੇਵੀ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਗ਼ਰੀਬੀ ਦੇ ਵਿੱਚ ਪਲ ਰਿਹਾ ਹੈ ਉਨ੍ਹਾਂ ਦਾ ਘਰ ਟੁੱਟਿਆ ਹੋਇਆ ਹੈ ਜਿਸ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਕਈ ਸਰਕਾਰਾਂ ਆਈਆਂ ਕਈ ਚਲੀਆਂ ਗਈਆਂ ਪਰ ਉਨ੍ਹਾਂ ਨੂੰ ਘਰ ਬਣਾਉਣ ਲਈ ਗ੍ਰਾਂਟ ਨਹੀਂ ਮਿਲੀ।