ਪੰਜਾਬ

punjab

ETV Bharat / state

ਨਜਾਇਜ਼ ਸ਼ਰਾਬ ਨਾਲ ਭਰੀ ਗੱਡੀ ਕਾਬੂ, ਡਰਾਈਵਰ ਫ਼ਰਾਰ - illegal wine in pathankot

ਪਠਾਨਕੋਟ ਪੁਲਿਸ ਨੇ ਵੱਡੀ ਸਫ਼ਲਤਾ ਹਾਸਿਲ ਕਰਦਿਆਂ ਹੋਇਆਂ ਨਜਾਇਜ਼ ਸ਼ਰਾਬ ਦੀ ਭਰੀ ਗੱਡੀ ਨੂੰ ਕਾਬੂ ਕੀਤਾ ਹੈ।

ਫ਼ੋਟੋ

By

Published : Aug 23, 2019, 2:39 AM IST

ਪਠਾਨਕੋਟ: ਸਥਾਨਕ ਪੁਲਿਸ ਨੇ ਨਜਾਇਜ਼ ਸ਼ਰਾਬ ਨਾਲ ਭਰੀ ਗੱਡੀ ਨੂੰ ਕਾਬੂ ਕਰਨ ਵਿੱਚ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ। ਇਸ ਬਾਰੇ ਐੱਸਐੱਚਓ ਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਗੁਪਤ ਸੂਚਨਾ ਮਿਲੀ ਸੀ ਕਿ ਕੁੱਝ ਲੋਕ ਬਲੈਰੋ ਗੱਡੀ ਦੇ ਵਿੱਚ ਗ਼ੈਰ ਕਾਨੂੰਨੀ ਢੰਗ ਨਾਲ ਸ਼ਰਾਬ ਭਰ ਕੇ ਲੈ ਜਾ ਰਹੇ ਹਨ।

ਵੀਡੀਓ

ਇਹ ਵੀ ਪੜ੍ਹੋ: ਕਬੱਡੀ ਖਿਡਾਰੀ ਨੂੰ ਅਣਪਛਾਤਿਆਂ ਨੇ ਮਾਰੀ ਗੋਲੀ, ਹਾਲਤ ਗੰਭੀਰ

ਇਸ ਤੋਂ ਬਾਅਦ ਉਨ੍ਹਾਂ ਨੇ ਨਾਕੇਬੰਦੀ ਕਰਕੇ ਡਿਫੈਂਸ ਰੋਡ 'ਤੇ ਇੱਕ ਬਲੈਰੋ ਗੱਡੀ ਦਾ ਪਿੱਛਾ ਕੀਤਾ ਤਾਂ ਉਸ ਗੱਡੀ 'ਚੋਂ ਨਜਾਇਜ਼ ਸ਼ਰਾਬ ਬਰਾਮਦ ਹੋਈ। ਪੁਲਿਸ ਨੇ ਗੱਡੀ ਨੂੰ ਕਾਬੂ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਪੰਜਾਬ ਚ ਨਸ਼ੇ ਦੇ ਖ਼ਾਤਮੇ ਦੇ ਲਈ ਕਈ ਕੰਮ ਕੀਤੇ ਜਾ ਰਹੇ ਹਨ ਜਿਸ 'ਚ ਪੰਜਾਬ ਪੁਲਿਸ ਵੱਲੋਂ ਆਪਣਾ ਬਿਹਤਰ ਯੋਗਦਾਨ ਦਿੱਤਾ ਜਾ ਰਿਹਾ ਹੈ। ਅੱਜ ਵੀ ਕੁੱਝ ਲੋਕ ਆਪਣੇ ਥੋੜ੍ਹੇ ਫ਼ਾਇਦੇ ਲਈ ਨਸ਼ੇ ਦੀ ਤਸਕਰੀ ਕਰ ਰਹੇ ਹਨ ਤੇ ਜਿਨ੍ਹਾਂ ਦੇ ਇਰਾਦੇ ਪੁਲਿਸ ਨਾਕਾਮਯਾਬ ਕਰ ਰਹੀ ਹੈ।

ABOUT THE AUTHOR

...view details