ਪੰਜਾਬ

punjab

ETV Bharat / state

ਪੁਲਿਸ ਨੇ 330 ਬੋਤਲਾਂ ਨਾਜਾਇਜ਼ ਸ਼ਰਾਬ ਕੀਤੀ ਬਰਾਮਦ - ਪਠਾਨਕੋਟ

ਪਠਾਨਕੋਟ ਪੁਲਿਸ ਵੱਲੋਂ ਨਾਕਾਂਬੰਦੀ ਦੌਰਾਨ 330 ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਗਈਆਂ। ਪੁਲਿਸ ਨੇ ਸ਼ਰਾਬ ਤਸਕਰ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Police recovered 330 bottles of illicit liquor
Police recovered 330 bottles of illicit liquor

By

Published : Jul 11, 2021, 9:45 AM IST

ਪਠਾਨਕੋਟ: ਪਠਾਨਕੋਟ ਪੁਲਿਸ ਵੱਲੋਂ ਨਸ਼ੇ ਤੇ ਨੱਥ ਪਾਉਣ ਦੇ ਲਈ ਲਗਾਤਾਰ ਜਤਨ ਕੀਤੇ ਜਾ ਰਹੇ ਹਨ। ਇਸੇ ਮੁਹਿੰਮ ਦੇ ਤਹਿਤ ਡਵੀਜ਼ਨ ਨੰਬਰ ਦੋ ਦੀ ਪੁਲਿਸ ਵੱਲੋਂ ਚੱਕੀ ਪੁਲ ਤੇ ਨਾਕਾ ਲਗਾਇਆ ਗਿਆ ਸੀ। ਜਿਸ ਦੌਰਾਨ ਪੁਲਿਸ ਨੂੰ ਇਕ ਸੂਚਨਾ ਮਿਲੀ ਕਿ ਇਕ ਸ਼ਰਾਬ ਤਸਕਰ ਹਿਮਾਚਲ ਵਾਲੇ ਪਾਸਿਓਂ ਪੰਜਾਬ ਦੇ ਵਿਚ ਦਾਖਿਲ ਹੋ ਰਿਹਾ ਹੈ। ਜੇਕਰ ਸਖ਼ਤੀ ਕੀਤੀ ਜਾਵੇ ਤਾਂ ਉਸ ਨੂੰ ਫੜ੍ਹਿਆ ਜਾ ਸਕਦਾ ਹੈ। ਜਿਸ ਦੇ ਚੱਲਦੇ ਪੁਲਿਸ ਨੇ ਨਾਕੇਬੰਦੀ ਦੌਰਾਨ ਹਿਮਾਚਲ ਤੋਂ ਪੰਜਾਬ ਦੇ ਵਿੱਚ ਦਾਖ਼ਲ ਹੋਣ ਵਾਲਿਆਂ ਗੱਡੀਆਂ ਨੂੰ ਰੋਕ ਕੇ ਚੈੱਕ ਕੀਤਾ। ਜਿਸ ਤੋਂ ਬਾਅਦ ਇਕ ਕਾਰ ਤੇ ਸਵਾਰ ਹੋ ਕੇ ਦੋ ਲੋਕ ਨਾਕੇ ਕੋਲ ਪਹੁੰਚੇ ਤਾਂ ਉਨ੍ਹਾਂ ਵਿੱਚੋਂ ਜੋ ਗੱਡੀ ਚਲਾ ਰਿਹਾ ਸੀ, ਪੁਲਿਸ ਨੂੰ ਵੇਖ ਕੇ ਗੱਡੀ ਰੋਕ ਕੇ ਮੌਕੇ ਤੋਂ ਭੱਜ ਗਿਆ ਅਤੇ ਜਿਸ ਤੋਂ ਬਾਅਦ ਪੁਲਿਸ ਨੇ ਉਸਦੇ ਦੂਸਰੇ ਸਾਥੀ ਨੂੰ ਫੜ ਲਿਆ। ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਨਾਜਾਇਜ਼ ਸ਼ਰਾਬ ਕਰੀਬ 330 ਬੋਤਲਾਂ ਬਰਾਮਦ ਕੀਤੀਆਂ ਗਈਆਂ। ਪੁਲਿਸ ਨੇ ਸ਼ਰਾਬ ਤਸਕਰ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Police recovered 330 bottles of illicit liquor

ABOUT THE AUTHOR

...view details