ਇੰਦੋਰਾ: ਪੁਲਿਸ ਨੇ ਇੱਕ ਘਰ ਚੋਂ ਤਲਾਸ਼ੀ ਦੌਰਾਨ 11 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਨੇ ਘਰ ਦੀ ਮਾਲਕ ਔਰਤ ਨੂੰ ਵੀ ਮੌਕੇ 'ਤੇ ਹੀ ਗ੍ਰਿਫ਼ਤਾਰ ਕੀਤਾ ਹੈ। ਇਸ ਦੀ ਜਾਣਕਾਰੀ ਡੀਐੱਸਪੀ ਸਾਹਿਲ ਅੋਰੜਾ ਨੇ ਦਿੱਤੀ ਹੈ।
ਪੁਲਿਸ ਨੇ 11 ਗ੍ਰਾਮ ਹੈਰੋਇਨ ਸਮੇਤ ਔਰਤ ਨੂੰ ਕੀਤਾ ਗ੍ਰਿਫ਼ਤਾਰ - kangra police
ਇੰਦੋਰਾ ਪੁਲਿਸ ਨੇ ਪਿੰਡ ਟਾਂਡਾ ਡੇ ਇੱਕ ਘਰ ਵਿੱਚੋਂ ਤਲਾਸ਼ੀ ਦੌਰਾਨ 11 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਔਰਤ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਡੀਐੱਸਪੀ ਸਾਹਿਲ ਅਰੋੜਾ ਨੇ ਦੱਸਿਆ ਕਿ ਇੰਦੋਰਾ ਪੁਲਿਸ ਨਸ਼ੇ ਨੂੰ ਰੋਕਣ ਲਈ ਲਗਾਤਾਰ ਮੁਹਿੰਮ ਚਲਾ ਰਹੀ ਹੈ। ਇਸੇ ਦੌਰਾਨ ਹੀ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਟਾਂਡਾ ਦੇ ਇੱਕ ਘਰ ਵਿੱਚ ਹੈਰੋਇਨ ਪਈ ਹੈ ਅਤੇ ਇਸ ਘਰ ਦੀ ਮਾਲਕ ਔਰਤ ਨਸ਼ੇ ਦੀ ਤਸਕਰੀ ਕਰਦੀ ਹੈ ।
ਉਨ੍ਹਾਂ ਦੱਸਿਆ ਜਦੋਂ ਪੁਲਿਸ ਨੇ ਇਸ ਘਰ 'ਤੇ ਰੇਅਡ ਕਰਕੇ ਇਸ ਦੀ ਤਲਾਸ਼ੀ ਲਈ ਤਾਂ ਪੁਲਿਸ ਨੂੰ 11 ਗ੍ਰਾਮ ਹੈਰੋਇਨ ਬਰਾਮਦ ਹੋਈ। ਡੀਐੱਸਪੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਘਰ ਦੀ ਮਾਲਕ ਔਤਰ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੇ ਇਸ ਔਰਤ ਖ਼ਿਲਾਫ਼ ਐੱਨਡੀਪੀਐੱਸ ਅਧੀਨ ਮਾਮਲਾ ਦਰਜ ਕਰ ਲਿਆ ਹੈ।