ਪਠਾਨਕੋਟ: ਸੰਨੀ ਦਿਓਲ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਜਿੱਥੇ ਬਾਲੀਵੁੱਡ ਦੀਆਂ ਕਈ ਨਾਮੀਂ ਹਸਤੀਆਂ ਪਹੁੰਚ ਰਹੀਆਂ ਹਨ, ਉੱਥੇ ਹੀ ਭਾਜਪਾ ਦੇ ਵੀ ਕਈ ਵੱਡੇ ਚਿਹਰੇ ਸੰਨੀ ਦੇ ਹੱਕ 'ਚ ਚੋਣ ਪ੍ਰਚਾਰ ਕਰ ਰਹੇ ਹਨ। ਕੇਂਦਰੀ ਮੰਤਰੀ ਪਿਊਸ਼ ਗੋਇਲ ਸੰਨੀ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਪਠਾਨਕੋਟ ਪਹੁੰਚੇ। 'ਮਨ ਕੀ ਬਾਤ' ਪ੍ਰੋਗਰਾਮ 'ਚ ਹਿੱਸਾ ਲੈਣ ਪਹੁੰਚੇ ਗੋਇਲ ਨੇ ਲੋਕਾਂ ਦੇ ਮਨ ਦੀਆਂ ਗੱਲਾਂ ਸੁਣੀਆਂ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੰਨੀ ਦੇ ਹੱਕ 'ਚ ਵੋਟ ਪਾਉਣ।
'ਮਨ ਕੀ ਬਾਤ' 'ਚ ਪਿਊਸ਼ ਗੋਇਲ ਨੇ ਸੰਨੀ ਦਿਓਲ ਲਈ ਕੀਤੀ ਵੋਟ ਅਪੀਲ
'ਮਨ ਕੀ ਬਾਤ' ਪ੍ਰੋਗਰਾਮ 'ਚ ਹਿੱਸਾ ਲੈਣ ਪਹੁੰਚੇ ਪਿਊਸ਼ ਗੋਇਲ ਨੇ ਲੋਕਾਂ ਦੇ ਮਨ ਦੀਆਂ ਗੱਲਾਂ ਸੁਣੀਆਂ ਅਤੇ ਸੰਨੀ ਦਿਓਲ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਪਿਊਸ਼ ਗੋਇਲ ਨੇ ਜਿੱਥੇ ਭਾਜਪਾ ਵੱਲੋਂ ਕੀਤੇ ਗਏ ਕੰਮਾਂ ਦਾ ਵੇਰਵਾ ਸਾਂਝਾ ਕੀਤਾ ਉੱਥੇ ਹੀ ਵਿਰੋਧੀਆਂ 'ਤੇ ਤਿੱਖੇ ਨਿਸ਼ਾਨੇ ਸਾਧੇ।
ਇਸ ਮੌਕੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਭਾਜਪਾ ਵੱਲੋਂ ਕੀਤੇ ਗਏ ਕੰਮਾ ਦਾ ਵੇਰਵਾ ਸਾਂਝਾ ਕੀਤਾ ਤੇ ਵਿਰੋਧੀਆਂ 'ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਸੈਮ ਪਿਤ੍ਰੋਦਾ ਜਿਹੇ ਲੋਕਾਂ ਨੂੰ ਕਾਂਗਰਸ ਮੁੱਖ ਧਾਰਾ ਵਿੱਚ ਰਖਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਕੋਲ ਕੋਈ ਵੀ ਏਜੰਡਾ ਨਹੀਂ ਹੈ, ਉਹ ਦਿਸ਼ਾਹੀਨ ਹੋ ਗਏ ਹਨ।
ਉਧਰ, ਸੰਨੀ ਦਿਓਲ ਨੇ ਕਿਹਾ ਕਿ ਗੁਰਦਾਸਪੁਰ ਨੂੰ ਉਹ ਟੂਰਿਜ਼ਮ ਹੱਬ ਬਨਾਉਣਾ ਚਾਹੁੰਦੇ ਹਨ, ਤਾਂ ਜੋ ਗੁਰਦਾਸਪੁਰ ਦਾ ਸਹੀ ਦਿਸ਼ਾ 'ਚ ਵਿਕਾਸ ਹੋ ਸਕੇ। ਇਸ ਮੌਕੇ ਸੰਨੀ ਨੇ ਨੌਜਵਾਨਾਂ 'ਚ ਨਸ਼ੇ ਦੀ ਆਦਤ ਨੂੰ ਲੈ ਕੇ ਕਿਹਾ ਕਿ ਨਸ਼ਾ ਇੱਕ ਬਿਮਾਰੀ ਵਾਂਗ ਹੁੰਦਾ ਹੈ ਜਿਸ ਦਾ ਇਲਾਜ ਬਹੁਤ ਜ਼ਰੂਰੀ ਹੈ, ਨਾਲ ਹੀ ਉਨ੍ਹਾਂ ਨੌਜਵਾਨਾਂ ਦੇ ਮਾਪਿਆਂ ਨੂੰ ਵੀ ਇਸ ਦੇ ਲਈ ਜ਼ਿੰਮੇਵਾਰ ਦੱਸਿਆ।