ਪਠਾਨਕੋਟ:ਜ਼ਿਲ੍ਹੇ ਦੇ ਰਣਜੀਤ ਸਾਗਰ ਡੈਮ ਵਿੱਚ ਮੰਗਲਵਾਰ ਨੂੰ ਹਾਦਸਾਗ੍ਰਸਤ ਹੋਏ ਧਰੁਵ ਹੈਲੀਕਾਪਟਰ ਦੇ ਪਾਇਲਟ ਅਤੇ ਸਹਿ-ਪਾਇਲਟ ਅਜੇ ਲਾਪਤਾ ਹਨ। ਜਿਨ੍ਹਾਂ ਦੀ ਭਾਲ ਲਈ ਰੈਸਕਿਊ ਆਪਰੇਸ਼ ਜਾਰੀ ਹੈ। ਹਾਲਾਂਕਿ ਇਸ ਦੁਰਘਟਨਾ ਬਾਰੇ ਕੋਈ ਅਧਿਕਾਰਤ ਰੱਖਿਆ ਬਿਆਨ ਨਹੀਂ ਆਇਆ ਹੈ, ਪਰ ਸੂਤਰਾਂ ਤੋਂ ਖ਼ਬਰ ਹੈ ਕਿ ਪਾਇਲਟ ਅਤੇ ਸਹਿ-ਪਾਇਲਟ ਦੋਵੇਂ ਸੁਰੱਖਿਅਤ ਹਨ।
ਇਹ ਵੀ ਪੜੋ: Tokyo Olympics: ਪਹਿਲਵਾਨ ਰਵੀ ਦਹੀਆ ਅਸਾਨੀ ਨਾਲ ਅਗਲੇ ਰਾਉਂਡ 'ਚ ਪੰਹੁਚੇ
ਉਥੇ ਹੀ ਜਾਣਕਾਰੀ ਇਹ ਵੀ ਹੈ ਕਿ ਜਿੱਥੇ ਜਹਾਜ਼ ਹਾਦਸਾਗ੍ਰਸਤ ਹੋਇਆ ਹੈ ਉਥੇ 150 ਫੁੱਟ ਪਾਣੀ ਡੁੱਘਾ ਹੈ ਜਦਕਿ ਗੋਤੀਖੋਰ ਸਿਰਫ਼ 50 ਫੁੱਟ ਤਕ ਹੀ ਜਾ ਸਕਦੇ ਹਨ। ਹਾਲਾਂਕਿ ਇਸ ਦੌਰਾਨ ਰੈਸਕਿਊ ਆਪਰੇਸ਼ਨ ਜਾਰੀ ਹੈ ਦਿੱਲੀ ਤੋਂ ਇੱਕ ਸਪੈਸ਼ਲ ਟੀਮ ਦੇ ਨਾਲ ਨੇਵੀ ਦੇ ਜਵਾਨ ਇਹ ਆਪਰੇਸ਼ਨ ਕਰ ਰਹੇ ਹਨ।