ਪਠਾਨਕੋਟ: ਪਠਾਨਕੋਟ ਦੇ ਮਾਧੋਪੁਰ ਵਿੱਚ ਲੋਕਾਂ ਵੱਲੋਂ ਜੰਮੂ ਪ੍ਰਸ਼ਾਸਨ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਉਂਕਿ ਅੰਤਰ ਰਾਜ ਸੀਮਾਵਾਂ ਹਾਲੇ ਵੀ ਸਰਕਾਰਾਂ ਵੱਲੋਂ ਸੀਲ ਕੀਤੀਆਂ ਹੋਈਆਂ ਹਨ, ਜਿਸ ਦੇ ਚੱਲਦਿਆਂ ਕਿਸੇ ਨੂੰ ਵੀ ਜੰਮੂ ਜਾਣ ਦੀ ਇਜਾਜ਼ਤ ਨਹੀਂ ਹੈ।
ਪਠਾਨਕੋਟ: ਪੰਜਾਬ-ਜੰਮੂ ਸਰਹੱਦ 'ਤੇ ਲੋਕਾਂ ਵੱਲੋਂ ਕੀਤਾ ਗਿਆ ਪ੍ਰਦਰਸ਼ਨ
ਲੋਕਾਂ ਵੱਲੋਂ ਪਠਾਨਕੋਟ ਦੇ ਪਿੰਡ ਮਾਧੋਪੁਰ 'ਚ ਜੰਮੂ ਕਸ਼ਮੀਰ ਸਰੱਹਦ 'ਤੇ ਜੰਮੂ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਉਂਕਿ ਜੰਮੂ ਕਸ਼ਮੀਰ ਸਰੱਹਦ ਸੀਲ ਹੋਣ ਕਾਰਨ, ਜਿਨ੍ਹਾਂ ਲੋਕਾਂ ਦਾ ਵਪਾਰ ਜੰਮੂ ਵਿੱਚ ਹੈ ਉਨ੍ਹਾਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਹੈ।
ਪਠਾਨਕੋਟ: ਪੰਜਾਬ ਜੰਮੂ ਸਰਹੱਦ 'ਤੇ ਲੋਕਾਂ ਵੱਲੋਂ ਕੀਤਾ ਗਿਆ ਪ੍ਰਦਰਸ਼ਨ
ਨਾਲ ਹੀ ਦੱਸ ਦੇਈਏ ਕਿ ਜਿਨ੍ਹਾਂ ਵਪਾਰੀਆਂ ਦਾ ਵਪਾਰ ਜੰਮੂ 'ਚ ਹੈ, ਉਨ੍ਹਾਂ ਨੇ ਇੱਕਠੇ ਹੋ ਕੇ ਪੰਜਾਬ-ਜੰਮੂ ਬਾਰਡਰ ਮਾਧੋਪੁਰ 'ਤੇ ਜੰਮੂ ਪ੍ਰਸ਼ਾਸਨ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਤੇ ਜੰਮੂ ਬਾਰਡਰ ਖੋਲ੍ਹਣ ਦੀ ਅਪੀਲ ਕੀਤੀ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਲੌਕਡਾਊਨ ਖੁੱਲ੍ਹ ਚੁੱਕਿਆ ਹੈ, ਪਰ ਜੰਮੂ ਕਸ਼ਮੀਰ ਨੇ ਹਾਲੇ ਵੀ ਆਪਣੀ ਸਰਹੱਦ ਸੀਲ ਕੀਤੀ ਹੋਈ ਹੈ, ਜਿਸ ਨਾਲ ਵਪਾਰੀਆਂ ਨੂੰ ਵਪਾਰ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।