ਪਠਾਨਕੋਟ: ਨਗਰ ਨਿਗਮ ਦੀਆਂ ਚੋਣਾਂ ਸਿਰ 'ਤੇ ਹਨ ਅਤੇ ਪਠਾਨਕੋਟ ਦੇ ਲੋਕ ਖਾਸੇ ਖਫ਼ਾ ਨਜ਼ਰ ਆ ਰਹੇ ਹਨ। ਪੰਜਾਬ ਸਰਕਾਰ ਕੋਲੋਂ ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਵਾਰਡ ਨੰਬਰ 33 ਦੇ ਲੋਕਾਂ ਨੇ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਹੋਏ ਪੰਜਾਬ ਸਰਕਾਰ ਦੇ ਖ਼ਿਲਾਫ਼ ਆਪਣੇ ਐਂਟਰੀ ਪੁਆਇੰਟਾਂ 'ਤੇ ਬੈਨਰ ਲਗਾ ਦਿੱਤੇ ਹਨ। ਜਿਸ ਦੇ ਵਿੱਚ ਮੋਟੇ ਮੋਟੇ ਅੱਖਰਾਂ ਦੇ ਵਿੱਚ ਲਿਖਿਆ ਹੋਇਆ ਹੈ ਕਿ ਵਿਕਾਸ ਨਹੀਂ ਤਾਂ ਵੋਟ ਨਹੀਂ। ਕਿਉਂਕਿ ਜਦੋਂ ਪੰਜਾਬ ਸਰਕਾਰ ਸੱਤਾ ਵਿੱਚ ਆਈ ਸੀ ਤਾਂ ਉਸ ਨੇ ਲੋਕਾਂ ਦੇ ਨਾਲ ਕਈ ਵਾਅਦੇ ਕੀਤੇ ਸਨ ਸ਼ਾਇਦ ਲੋਕਾਂ ਦੇ ਉਹ ਵਾਅਦੇ ਪੂਰੇ ਨਹੀਂ ਹੋਏ ਜਿਸ ਕਰਕੇ ਸਥਾਨਕ ਲੋਕਾਂ ਨੇ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਦਾ ਬਾਈਕਾਟ ਕਰਨਾ ਸ਼ੁਰੂ ਕਰ ਦਿੱਤਾ ਹੈ।
ਵਾਰਡ ਨੰਬਰ 33 ਦੇ ਲੋਕਾਂ ਨੇ ਨਿਗਮ ਦੀਆਂ ਵੋਟਾਂ ਦਾ ਕੀਤਾ ਬਾਈਕਾਟ - Corporation's vote
ਨਗਰ ਨਿਗਮ ਦੀਆਂ ਚੋਣਾਂ ਸਿਰ 'ਤੇ ਹਨ ਅਤੇ ਪਠਾਨਕੋਟ ਦੇ ਲੋਕ ਖਾਸੇ ਖਫ਼ਾ ਨਜ਼ਰ ਆ ਰਹੇ ਹਨ। ਪੰਜਾਬ ਸਰਕਾਰ ਕੋਲੋਂ ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਵਾਰਡ ਨੰਬਰ 33 ਦੇ ਲੋਕਾਂ ਨੇ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਹੋਏ ਪੰਜਾਬ ਸਰਕਾਰ ਦੇ ਖ਼ਿਲਾਫ਼ ਆਪਣੇ ਐਂਟਰੀ ਪੁਆਇੰਟਾਂ 'ਤੇ ਬੈਨਰ ਲਗਾ ਦਿੱਤੇ ਹਨ। ਜਿਸ ਦੇ ਵਿੱਚ ਮੋਟੇ ਮੋਟੇ ਅੱਖਰਾਂ ਦੇ ਵਿੱਚ ਲਿਖਿਆ ਹੋਇਆ ਹੈ ਕਿ ਵਿਕਾਸ ਨਹੀਂ ਤਾਂ ਵੋਟ ਨਹੀਂ।
ਵਾਰਡ ਨੰਬਰ 33 ਦੇ ਲੋਕਾਂ ਨੇ ਨਿਗਮ ਦੀਆਂ ਵੋਟਾਂ ਦਾ ਕੀਤਾ ਬਾਈਕਾਟ
ਇਸ ਸਬੰਧੀ ਜਦੋਂ ਸਥਾਨਕ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪਿਛਲੇ ਕਈ ਸਾਲ ਤੋ ਉਹ ਵਿਕਾਸ ਦੇ ਇੰਤਜ਼ਾਰ ਵਿੱਚ ਹਨ। ਉਨ੍ਹਾਂ ਨੇ ਕਿਹਾ ਕਿ ਬਰਸਾਤ ਦੇ ਦਿਨਾਂ ਦੇ ਵਿੱਚ ਚਾਰ ਚਾਰ ਫੁੱਟ ਪਾਣੀ ਗਲੀਆਂ ਦੇ ਵਿੱਚ ਭਰ ਜਾਂਦਾ ਹੈ ਅਤੇ ਸੀਵਰੇਜ ਵਿਵਸਥਾ ਠੱਪ ਹੋ ਜਾਂਦੀ ਹੈ ਤੇ ਜੇ ਗੱਲ ਸਾਫ਼ ਸਫ਼ਾਈ ਦੀ ਕਰੀਏ ਤਾਂ ਬੇਹੱਦ ਗੰਦਾ ਪਾਣੀ ਉਨ੍ਹਾਂ ਨੂੰ ਪੀਣ ਨੂੰ ਮਿਲ ਰਿਹਾ ਹੈ। ਇਸ ਕਰਕੇ ਅਸੀਂ ਆਪਣੀਆਂ ਗਲੀਆਂ ਦੇ ਐਂਟਰੀ ਪੁਆਇੰਟ ਉੱਤੇ ਨਗਰ ਨਿਗਮ ਦੀਆਂ ਚੋਣਾਂ ਦਾ ਬਾਈਕਾਟ ਕਰਦੇ ਹੋਏ ਨੋ ਡਿਵੈਲਪਮੈਂਟ ਨੋ ਵੋਟ ਦੇ ਬੈਨਰ ਲਗਾ ਦਿੱਤੇ ਹਨ।