Farmers climbed the electricity tower:ਓਸਤੀ ਸੰਘਰਸ਼ ਕਮੇਟੀ ਦੇ ਮੈਂਬਰ ਮੰਗਾਂ ਲਈ ਚੜ੍ਹੇ ਬਿਜਲੀ ਟਾਵਰ 'ਤੇ, ਹੇਠਾਂ ਉਤਾਰਨ ਲਈ ਪੁਲਿਸ ਨੇ ਕੀਤੀ ਕੋਸ਼ਿਸ਼ ਪਠਾਨਕੋਟ:ਰਣਜੀਤ ਸਾਗਰ ਡੈਮ ਅਤੇ ਸ਼ਾਪੁਰਕੰਡੀ ਬੈਰਾਜ ਡੈਮ ਪ੍ਰਾਜੈਕਟ ਬਣਾਉਣ ਲਈ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੀ ਜ਼ਮੀਨ ਐਕੁਆਇਰ ਕੀਤੀ ਗਈ ਸੀ ਅਤੇ ਕਿਸਾਨਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਪਰਿਵਾਰ ਦੇ ਇੱਕ ਮੈਂਬਰ ਨੂੰ ਮੁਆਵਜ਼ੇ ਦੇ ਨਾਲ-ਨਾਲ ਸਰਕਾਰੀ ਨੌਕਰੀ ਦਿੱਤੀ ਜਾਵੇਗੀ, ਪਰ 30 ਤੋਂ ਵੱਧ ਕਈ ਸਾਲ ਬੀਤ ਚੁੱਕੇ ਹਨ ਅਤੇ ਉਨ੍ਹਾਂ ਦੀ ਇੱਕ ਵੀ ਮੰਗ ਨੂੰ ਬੂਰ ਨਹੀਂ ਪਿਆ। ਇਸ ਸਬੰਧੀ ਡੈਮ ਓਸਤੀ ਪਰਿਵਾਰ ਅੱਜ ਵੀ ਰੁਜ਼ਗਾਰ ਲਈ ਸੰਘਰਸ਼ ਕਰਦੇ ਨਜ਼ਰ ਆ ਰਹੇ ਹਨ।
ਟਾਵਰ ਉੱਤੇ ਚੜ੍ਹੇ ਬਜ਼ੁਰਗ:ਮੁੜ ਤੋਂ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਇੱਕ ਵਾਰ ਫਿਰ ਡੈਮ ਓਸਤੀ ਸੰਘਰਸ਼ ਕਮੇਟੀ ਦੇ ਦੋ ਬਜ਼ੁਰਗ ਬਿਜਲੀ ਦੇ ਟਾਵਰ 'ਤੇ ਚੜ੍ਹੇ ਗਏ ਅਤੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਅੱਗੇ ਮੰਗਾਂ ਪੂਰੀਆਂ ਕਰਨ ਲਈ ਆਵਾਜ਼ ਬੁਲੰਦ ਕੀਤੀ। ਇਸ ਤੋਂ ਬਾਅਦ ਓਸਤੀ ਸੰਘਰਸ਼ ਕਮੇਟੀ ਦੇ ਮੈਂਬਰ ਨੇ ਕਿਹਾ ਕਿ ਉਹ 1993 ਤੋਂ ਆਪਣੀਆਂ ਮੰਗਾਂ ਨੂੰ ਲੈਕੇ ਦਰਦ ਦਰ ਭਟਕ ਰਹੇ ਨੇ। ਉਨ੍ਹਾਂ ਕਿਹਾ ਪਹਿਲਾਂ ਦੇ ਡੈਮ ਦੇ ਨਾਂਅ ਉੱਤੇ ਉਨ੍ਹਾਂ ਦੀ ਰੋਜ਼ੀ ਰੋਟੀ ਦੇ ਸਾਧਨ ਜ਼ਮੀਨ ਨੂੰ ਦਬਾ ਲਿਆ ਗਿਆ ਉਸ ਤੋਂ ਬਾਅਦ ਪਰਿਵਾਰਾਂ ਨੂੰ ਨਾ ਤਾ ਕੋਈ ਮੁਆਵਜ਼ਾ ਦਿੱਤਾ ਗਿਆ ਅਤੇ ਨਾ ਹੀ ਪਰਿਵਾਰ ਦੇ ਕਿਸੇ ਜੀਅ ਨੂੰ ਨੌਕਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਅੱਜ ਮਜਬੂਰੂ ਵਸ ਉਨ੍ਹਾਂ ਦੇ ਬਜ਼ੁਰਗ ਆਪਣੀ ਜਾਨ ਨੂੰ ਖਤਰੇ ਵਿੱਚ ਪਾਕੇ ਡੈਮ ਉੱਤੇ ਚੜ੍ਹੇ ਨੇ ਪਰ ਸਰਕਾਰ ਨੂੰ ਫਿਰ ਵੀ ਉਨ੍ਹਾਂ ਦੀ ਕੇੋਈ ਪਰਵਾਹ ਨਹੀਂ ਹੈ।
ਪ੍ਰਸ਼ਾਸਨ ਮਨਾਉਣ ਦੀ ਕੋਸ਼ਿਸ਼ ਕਰ ਰਿਹਾ: ਦੱਸ ਦਈਏ ਟਾਵਰ ਉੱਚੇ ਚੜ੍ਹੇ ਲੋਕਾਂ ਨੂੰ ਸਥਾਨਕ ਪ੍ਰਸ਼ਾਸਨ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਬਜ਼ੁਰਗ ਟਾਵਰ ਤੋਂ ਹੇਠਾਂ ਉਤਰਨ ਨੂੰ ਤਿਆਰ ਨਹੀਂ ਹਨ। ਰਾਹਤ ਦੀ ਖ਼ਬਰ ਹੈ ਕਿ ਜਿਸ ਟਾਵਰ 'ਤੇ ਬਜ਼ੁਰਗ ਚੜ੍ਹੇ ਸਨ, ਉਸ ਦੀ ਲਾਈਟ ਅਜੇ ਚਾਲੂ ਨਹੀਂ ਹੋਈ ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਧਰਨਾਕਾਰੀਆਂ ਨੇ ਦੱਸਿਆ ਕਿ ਉਹ ਸਰਕਾਰ ਦੇ ਲੇਬਲ 'ਤੇ ਕਈ ਮੀਟਿੰਗਾਂ ਕਰ ਚੁੱਕੇ ਹਨ, ਪਰ ਕੋਈ ਸੁਣਵਾਈ ਨਹੀਂ ਹੋ ਰਹੀ, ਜਿਸ ਕਾਰਨ ਉਨ੍ਹਾਂ ਨੂੰ ਇਹ ਸਟੈਂਡ ਲੈਣਾ ਪਿਆ ਹੈ, ਜਦੋਂ ਉਨ੍ਹਾਂ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਸੂਚਨਾ ਮਿਲੀ ਸੀ ਕਿ ਡੈਮ ਓਸਤੀ ਪਰਿਵਾਰ ਦੇ ਬਜ਼ੁਰਗ ਟਾਵਰ 'ਤੇ ਚੜ੍ਹ ਗਏ ਹਨ, ਜਿਸ ਕਾਰਨ ਮੌਕੇ 'ਤੇ ਪਹੁੰਚ ਕੇ ਪੀੜਤ ਬਜ਼ੁਰਗਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪ੍ਰਦਰਸ਼ਨਕਾਰੀਆਂ ਨਾਲ ਉਹ ਪਹਿਲਾਂ ਮੀਟਿੰਗਾਂ ਕਰ ਚੁੱਕੇ ਨੇ ਅਤੇ ਉਨ੍ਹਾਂ ਦਾ ਮਸਲਾ ਹੱਲ ਕਰਵਾਉਣ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ:G20 Conference In Amritsar : G-20 ਦੇ ਡੈਲੀਗੇਟਾਂ ਦੇ ਸਵਾਗਤ 'ਚ ਮਾਨ ਦਾ ਟਵੀਟ, ਲਿਖਿਆ-'ਤੁਸੀਂ ਘਰ ਸਾਡੇ ਆਏ, ਅਸੀਂ ਫੁੱਲੇ ਨਾ ਸਮਾਏ'