ਪੰਜਾਬ

punjab

ETV Bharat / state

ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਕਈ ਪਿੰਡਾਂ ਵਲੋਂ ਵੋਟਾਂ ਦਾ ਕੀਤਾ ਬਾਇਕਾਟ, ਜਾਣੋ ਕਾਰਨ - ਪੰਜਾਬ ਵਿਧਾਨ ਸਭਾ

ਹਲਕਾ ਭੋਆ 'ਚ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਪਿੰਡ ਲਾਸੀਆਂ ਦੇ ਬੂਥ ਨੰਬਰ 32 'ਤੇ ਲੋਕਾਂ ਨੇ ਵੋਟ ਨਹੀਂ ਪਾਈ। ਮਕੋਦਾ ਫਾਲ ਰਾਵੀ ਦਰਿਆ 'ਤੇ ਪੱਕਾ ਪੁਲ ਨਾ ਹੋਣ ਕਾਰਨ ਲੋਕਾਂ ਨੇ ਵੋਟਾਂ ਦਾ ਬਾਈਕਾਟ ਕੀਤਾ।

ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਕਈ ਪਿੰਡਾਂ ਦੇ ਲੋਕ ਵੋਟ ਪਾਉਣ ਨਹੀ ਗਏ ਜਾਣੋ ਕਾਰਨ
ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਕਈ ਪਿੰਡਾਂ ਦੇ ਲੋਕ ਵੋਟ ਪਾਉਣ ਨਹੀ ਗਏ ਜਾਣੋ ਕਾਰਨ

By

Published : Feb 21, 2022, 2:45 PM IST

ਪਠਾਨਕੋਟ: ਜਿੱਥੇ ਪੂਰੇ ਪੰਜਾਬ ਵਿੱਚ ਲੋਕਤੰਤਰ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਉਥੇ ਹੀ ਪਠਾਨਕੋਟ ਦੇ ਹਲਕਾ ਭੋਆ ਦੇ 3 ਪਿੰਡਾਂ ਨੇ ਵੋਟਾਂ ਦਾ ਵਾਈਕਾਟ ਕਰ ਦਿੱਤਾ।ਭੋਆ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਵਿਧਾਨ ਸਭਾ ਹਲਕਾ ਦੇ ਪਿੰਡ ਲਸੀਆਂ ਅਤੇ ਹੋਰ ਤਿੰਨ ਪਿੰਡਾਂ ਦੇ ਲੋਕਾਂ ਨੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਨਹੀਂ ਕੀਤਾ।

ਪ੍ਰਸ਼ਾਸਨ ਵੱਲੋਂ ਇੱਥੇ ਟੀਮਾਂ ਵੀ ਭੇਜੀਆਂ ਗਈਆਂ। ਪਰ ਉਨ੍ਹਾਂ ਟੀਮਾਂ ਨੂੰ ਖਾਲੀ ਮੁੜਨਾਂ ਪਿਆ। ਬੂਥ ਨੰਬਰ 32 'ਤੇ ਕੋਈ ਵੀ ਵਿਅਕਤੀ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਨਹੀਂ ਆਇਆ।

ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਕਈ ਪਿੰਡਾਂ ਦੇ ਲੋਕ ਵੋਟ ਪਾਉਣ ਨਹੀ ਗਏ ਜਾਣੋ ਕਾਰਨ

ਇੱਥੋਂ ਕਰੀਬ 5 ਕਿਲੋਮੀਟਰ ਦੂਰ ਰਾਵੀ ਦਰਿਆ ਹੈ। ਜਿਸ ਉੱਪਰ ਕੋਈ ਪੱਕਾ ਪੁਲ ਨਾਂ ਹੋਣ ਕਾਰਅਜ਼ਾਦੀ ਤੋਂ ਬਾਅਦ ਆਈਆਂ ਸਰਕਾਰਾਂ ਅੱਗੇ ਗੁਹਾਰ ਲਾਈਨ ਇਹ ਲੋਕ ਬਰਸਾਤ ਦੇ ਦਿਨਾਂ ਵਿੱਚ ਭਾਰਤ ਨਾਲੋਂ ਕੱਟੇ ਜਾਂਦੇ ਹਨ। ਜਿਸ ਲਈ ਇਨ੍ਹਾਂ ਲੋਕਾਂ ਨੇ ਅਜ਼ਾਦੀ ਤੋਂ ਬਾਅਦ ਆਈਆਂ ਸਰਕਾਰਾਂ ਅੱਗੇ ਗੁਹਾਰ ਲਈ ਪਰ ਕਿਸੇ ਵੀ ਸਰਕਾਰ ਨੇ ਇਨ੍ਹਾਂ ਦੀ ਮੰਗ ਨੂੰ ਪੂਰਾ ਨਹੀ ਕੀਤਾ।

ਜਿਸ ਕਾਰਨ ਅੱਜ ਜਿੱਥੇ ਲੋਕ ਜਮਹੂਰੀਅਤ ਦਾ ਮਹਾਨ ਤਿਉਹਾਰ ਮਨਾ ਰਹੇ ਸਨ। ਉਥੇ ਦਰਿਆ ਪਾਰ ਬੈਠੇ ਲੋਕ ਆਪਣੀਆਂ ਮੰਗਾ ਮਨਵਾਉਣ ਲਈ ਵੋਟਾਂ ਦਾ ਵਾਈਕਾਟ ਕਰ ਰਹੇ ਹਨ। ਇਸ ਸਬੰਧੀ ਜਦੋਂ ਸਥਾਨਕ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਏ ਕਈ ਸਾਲ ਬੀਤ ਚੁੱਕੇ ਹਨ ਪਰ ਉਹ ਅੱਜ ਵੀ ਗੁਲਾਮ ਹਨ ਕਿਉਂਕਿ ਰਾਵੀ ਦਰਿਆ 'ਤੇ ਪੱਕਾ ਪੁਲ ਨਾ ਹੋਣ ਕਾਰਨ ਬਰਸਾਤ ਦੇ ਦਿਨਾਂ ਵਿਚ ਉਹ ਦੇਸ਼ ਨਾਲੋਂ ਕੱਟੇ ਜਾਂਦੇ ਹਨ।

ਜਦੋਂ ਬੀਮਾਰ ਹੋ ਜਾਂਦਾ ਹੈ। ਤਾਂ ਇਲਾਜ ਤੋਂ ਪਹਿਲਾਂ ਹੀ ਦੁਨੀਆ ਨੂੰ ਅਲਵਿਦਾ ਕਹਿ ਜਾਂਦਾ ਹੈ। ਸਾਨੂੰ ਦੇਸ਼ ਅਤੇ ਪੰਜਾਬ ਦੀਆਂ ਸਰਕਾਰਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਹੈ। ਜਿਸ ਦੇ ਤਹਿਤ ਅੱਜ ਅਸੀਂ ਵੋਟਾਂ ਨਹੀਂ ਪਾਈਆਂ ਅਤੇ ਵੋਟਾਂ ਦਾ ਬਾਈਕਾਟ ਕੀਤਾ ਹੈ ਅਤੇ ਜਦੋਂ ਤੱਕ ਰਾਵੀ ਦਰਿਆ 'ਤੇ ਪੱਕੇ ਪੁਲ ਦਾ ਮਸਲਾ ਹੱਲ ਨਹੀਂ ਹੁੰਦਾ ਉਦੋਂ ਤੱਕ ਬਾਈਕਾਟ ਕਰਦੇ ਰਹਾਂਗੇ।

ਇਹ ਵੀ ਪੜ੍ਹੋ:-2017 ਵਿਧਾਨਸਭਾ ਦੇ ਮੁਕਾਬਲੇ ਇਸ ਵਾਰ ਦਾ ਵੋਟ ਫੀਸਦ ਕਾਫੀ ਘੱਟ, ਜਾਣੋ ਕਿਹੜੇ ਜ਼ਿਲ੍ਹੇ ’ਚ ਕਿੰਨਾ ਰਿਹਾ ਵੋਟ ਫੀਸਦ

ABOUT THE AUTHOR

...view details