ਪੰਜਾਬ

punjab

ETV Bharat / state

ਪੰਜਾਬ 'ਚ ਕਈ ਥਾਵਾਂ 'ਤੇ ਟਰੇਨਾਂ ਨੂੰ ਲੱਗੀ ਬ੍ਰੇਕ ! - ਟਰੇਨਾਂ ਬਿਲਕੁਲ ਬੰਦ

ਕਿਸਾਨੀ ਧਰਨੇ ਨੂੰ ਲੈਕੇ ਹੁਣ ਪੰਜਾਬ ਸਰਕਾਰ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਸੂਬੇ ਦੇ ਵਿੱਚ ਕਿਸਾਨਾਂ ਦੇ ਵੱਲੋਂ ਗੰਨੇ ਦੀਆਂ ਕੀਮਤਾਂ ਤੇ ਹੋਰ ਮੰਗਾਂ ਨੂੰ ਲੈਕੇ ਸਰਕਾਰ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਕਿਸਾਨਾਂ ਦੇ ਧਰਨੇ ਦੇ ਕਾਰਨ ਹੁਣ ਜੰਮੂ-ਜਲੰਧਰ ਰੇਲਵੇ ਟਰੈਕ ‘ਤੇ ਟਰੇਨਾਂ ਨਹੀਂ ਚੱਲ ਰਹੀਆਂ ਜਿਸ ਕਰਕੇ ਆਮ ਲੋਕ ਸਟੇਸ਼ਨਾਂ ‘ਤੇ ਪਹੁੰਚ ਖੱਜਲ-ਖੁਆਰ ਹੋ ਰਹੇ ਹਨ।

ਟਰੇਨਾਂ ਬੰਦ, ਲੋਕ ਪਰੇਸ਼ਾਨ !
ਟਰੇਨਾਂ ਬੰਦ, ਲੋਕ ਪਰੇਸ਼ਾਨ !

By

Published : Aug 21, 2021, 5:58 PM IST

ਪਠਾਨਕੋਟ:ਕਿਸਾਨ ਜੋ ਕਿ ਪਹਿਲਾਂ ਕੇਂਦਰ ਸਰਕਾਰ ਦੇ ਖ਼ਿਲਾਫ਼ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਵੱਖ-ਵੱਖ ਥਾਵਾਂ ‘ਤੇ ਧਰਨੇ ਪ੍ਰਦਰਸ਼ਨ ਕਰ ਰਹੇ ਹਨ ਅਤੇ ਹੁਣ ਕਿਸਾਨਾਂ ਨੇ ਪੰਜਾਬ ਸਰਕਾਰ ਦੇ ਖਿਲਾਫ਼ ਵੀ ਮੋਰਚਾ ਖੋਲ੍ਹ ਦਿੱਤਾ ਹੈ। ਇਸ ਧਰਨੇ ਦੌਰਾਨ ਕਿਸਾਨ ਮੰਗ ਕਰ ਰਹੇ ਹਨ ਕਿ ਜੋ ਗੰਨੇ ਦਾ ਮੁੱਲ ਹੈ ਉਸ ਨੂੰ ਵਧਾਇਆ ਜਾਵੇ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਗੰਨੇ ਦੇ ਭਾਅ ਨਹੀਂ ਵਧਾਏ ਗਏ ਜਿਸ ਕਰਕੇ ਕਿਸਾਨਾਂ ਦੀ ਗੰਨੇ ਦੀ ਪੈਦਾਵਾਰ ਅਤੇ ਉਸ ਨੂੰ ਮਿੱਲ ਤੱਕ ਪਹੁੰਚਾਉਣ ਤੱਕ ਕਾਫੀ ਖਰਚ ਆ ਜਾਂਦਾ ਹੈ ਪਰ ਉਸ ਖਰਚੇ ਦਾ ਮੁੱਲ ਕਿਸਾਨਾਂ ਨੂੰ ਨਹੀਂ ਮਿਲ ਰਿਹਾ।

ਟਰੇਨਾਂ ਫਿਰ ਹੋੋਈਆਂ ਬੰਦ !

ਪਰੇਸ਼ਾਨ ਕਿਸਾਨਾਂ ਵੱਲੋਂ ਇਕੱਠੇ ਹੋ ਕੇ ਜਲੰਧਰ ਵਿਖੇ ਰੇਲਵੇ ਟਰੈਕ ਅਤੇ ਰੋਡ ਜਾਮ ਕੀਤੇ ਗਏ ਹਨ ਜਿਸ ਦੇ ਤਹਿਤ ਜੰਮੂ ਤੋਂ ਜਲੰਧਰ ਰੂਟ ‘ਤੇ ਚੱਲਣ ਵਾਲੀਆਂ ਟਰੇਨਾਂ ਨੂੰ ਬਿਲਕੁਲ ਬੰਦ ਕਰ ਦਿੱਤਾ ਗਿਆ ਹੈ ਅਤੇ ਪਠਾਨਕੋਟ ਛਾਉਣੀ ਸਟੇਸ਼ਨ ‘ਤੇ ਪੁੱਜੇ ਲੋਕ ਸਟੇਸ਼ਨ ਤੋਂ ਵਾਪਸ ਪਰਤ ਰਹੇ ਹਨ ਅਤੇ ਲੋਕ ਖੱਜਲ ਖੁਆਰ ਹੋ ਰਹੇ ਹਨ।

ਇਸ ਮੌਕੇ ਪਰੇਸ਼ਾਨ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਟਰੇਨਾਂ ਨਾ ਆਉਣ ਕਾਰਨ ਵਾਪਿਸ ਪਰਤਣਾ ਪੈ ਰਿਹਾ ਹੈ ਜਿਸ ਕਰਕੇ ਕਾਫੀ ਪਰੇਸ਼ਾਨੀ ਹੋ ਰਹੀ ਹੈ। ਇਸਦੇ ਨਾਲ ਹੀ ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਜਲਦ ਮੰਨ ਲਿਆ ਜਾਵੇ ਤਾਂ ਕਿ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਇਹ ਵੀ ਪੜ੍ਹੋ:FARMER PROTEST: ਦੇਖੋ ਗੰਨਾ ਕਿਸਾਨਾਂ ਨੇ ਸਰਕਾਰ ਨੂੰ ਕੀ ਦਿੱਤੀ ਚਿਤਾਵਨੀ

ABOUT THE AUTHOR

...view details