ਪਠਾਨਕੋਟ: ਬਮਿਆਲ ਦੀਆਂ ਸੜਕਾਂ ਉਪਰ ਘੁੰਮ ਰਹੇ ਆਵਾਰਾ ਜਾਨਵਰਾਂ ਨੇ ਕਸਬੇ ਦੇ ਲੋਕਾਂ ਨੂੰ ਪ੍ਰੇਸ਼ਾਨ ਕਰਕੇ ਰੱਖਿਆ ਹੋਇਆ ਹੈ। ਸੜਕਾਂ ਉਪਰ ਦੌੜ ਰਹੇ ਆਵਾਰਾ ਜਾਨਵਰ ਜਿਥੇ ਕਿਸਾਨਾਂ ਦੀਆਂ ਫ਼ਸਲਾਂ ਤਬਾਹ ਕਰ ਰਹੇ ਹਨ, ਉਥੇ ਹੀ ਇਨ੍ਹਾਂ ਆਵਾਰਾ ਜਾਨਵਰਾਂ ਕਾਰਨ ਲੋਕਾਂ ਨੂੰ ਜਾਨ ਦਾ ਖੌਫ਼ ਬਣਿਆ ਹੋਇਆ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਅਵਾਰਾ ਪਸ਼ੂਆਂ ਨੂੰ ਫੜਿਆ ਜਾਵੇ ਅਤੇ ਲੋਕਾਂ ਨੂੰ ਨਿਜਾਤ ਦਿਵਾਈ ਜਾਵੇ।
ਸਥਾਨਕ ਲੋਕਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਕਸਬੇ ਵਿੱਚ ਵੱਡੀ ਗਿਣਤੀ ਆਵਾਰਾ ਪਸ਼ੂ ਸੜਕਾਂ ਉਪਰ ਘੁੰਮ-ਫਿਰ ਰਹੇ ਹਨ, ਜਿਹੜੇ ਕਦੇ ਵੀ ਕਿਸੇ ਸਮੇਂ ਹਾਦਸੇ ਦਾ ਸ਼ਿਕਾਰ ਬਣ ਜਾਂਦੇ ਹਨ। ਵਾਹਨਾਂ ਚਾਲਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਈ ਵਾਰੀ ਤਾਂ ਐਕਸੀਡੈਂਟ ਵੀ ਹੋ ਰਹੇ ਹਨ।
ਪਠਾਨਕੋਟ ਦੇ ਬਮਿਆਲ 'ਚ ਆਵਾਰਾ ਜਾਨਵਰ ਬਣੇ ਲੋਕਾਂ ਦੀ ਜਾਨ ਦਾ ਖੌਫ਼ ਲੋਕਾਂ ਨੇ ਕਿਹਾ ਕਿ ਇਹ ਆਵਾਰਾ ਪਸ਼ੂ ਕੁੱਝ ਲੋਕਾਂ ਵੱਲੋਂ ਛੱਡੇ ਹੋਏ ਹਨ, ਕਿਉਂਕਿ ਲੋਕ ਦੁਧਾਰੂ ਪਸ਼ੂ ਪਹਿਲਾਂ ਪਾਲਦੇ ਹਨ ਪਰੰਤੂ ਜਦੋਂ ਉਹ ਕੰਮ ਨਹੀਂ ਆਉਂਦਾ ਤਾਂ ਉਸ ਨੂੰ ਸੜਕਾਂ ਉਪਰ ਛੱਡ ਦਿੰਦੇ ਹਨ। ਇਸ ਤਰ੍ਹਾਂ ਇਹ ਆਵਾਰਾ ਪਸ਼ੂ ਝੁੰਡ ਬਣਾਏ ਹੋਏ ਹਨ ਅਤੇ ਰੋਜ਼ਾਨਾ ਹਾਦਸਿਆਂ ਦਾ ਕਾਰਨ ਬਣ ਰਹੇ ਹਨ।
ਸਥਾਨਕ ਵਾਸੀਆਂ ਨੇ ਕਿਹਾ ਕਿ ਇਹ ਆਵਾਰਾ ਪਸ਼ੂਆਂ ਦੇ ਝੁੰਡ ਜਿਥੇ ਹਾਦਸਿਆਂ ਦਾ ਕਾਰਨ ਬਣ ਰਹੇ ਹਨ, ਉਥੇ ਕਿਸਾਨਾਂ ਦੀਆਂ ਫ਼ਸਲਾਂ ਵੀ ਉਜਾੜ ਰਹੇ ਹਨ, ਜਿਸ ਕਾਰਨ ਕਿਸੇ ਕਿਸਾਨ ਕੋਲ ਜੇਕਰ ਘੱਟ ਜ਼ਮੀਨ ਹੈ ਤਾਂ ਉਸਦਾ ਸਾਰਾ ਨੁਕਸਾਨ ਹੋ ਜਾਂਦਾ ਹੈ।
ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਜੇਕਰ ਉਨ੍ਹਾਂ ਕੋੋਲੋਂ ਗਊ ਟੈਕਸ ਲਿਆ ਜਾਂਦਾ ਹੈ ਤਾਂ ਇਨ੍ਹਾਂ ਆਵਾਰਾ ਘੁੰਮ ਰਹੇ ਅਤੇ ਲੋਕਾਂ ਦੀ ਜਾਨ ਦਾ ਖੌਫ਼ ਬਣੇ ਪਸ਼ੂਆਂ ਨੂੰ ਫੜਿਆ ਜਾਵੇ ਅਤੇ ਕੈਟਲ ਪੌਂਡਾਂ ਵਿੱਚ ਦਾਖ਼ਲ ਕਰਵਾਇਆ ਜਾਵੇ।