ਸਰਕਾਰਾਂ ਤੋਂ ਨਾਰਾਜ਼ ਲੋਕਾਂ ਨੇ ਲਗਾਏ "ਵੋਟ ਮੰਗ ਸ਼ਰਮਿੰਦਾ ਨਾ ਕਰੋ" ਦੇ ਬੋਰਡ - elections
ਪਠਾਨਕੋਟ ਵਿੱਚ ਲੋਕਾਂ ਨੇ ਲਗਾਇਆ "ਵੋਟ ਮੰਗ ਸ਼ਰਮਿੰਦਾ ਨਾ ਕਰੋ" ਦਾ ਬੋਰਡ, ਵਿਕਾਸ ਕਾਰਜ ਨਾ ਹੋਣ ਕਾਰਨ ਲੋਕਾਂ ਵਿੱਚ ਭਾਰੀ ਰੋਸ, ਲੋਕ ਸਭਾ ਚੋਣਾਂ ਦਾ ਕਰ ਰਹੇ ਨੇ ਬਾਈਕਾਟ।
ਲੋਕਾਂ ਨੇ ਲਗਾਏ "ਵੋਟ ਮੰਗ ਸ਼ਰਮਿੰਦਾ ਨਾ ਕਰੋ" ਦੇ ਬੋਰਡ
ਪਠਾਨਕੋਟ: ਸ਼ਹਿਰ ਦੀ ਲਕਸ਼ਮੀ ਗਾਰਡਨ ਕਲੋਨੀ ਦੇ ਲੋਕਾਂ ਨੇ ਸਰਕਾਰਾਂ ਤੋਂ ਨਰਾਜ਼ਗੀ ਕਾਰਨ ਮੁਹੱਲੇ ਦੇ ਬਾਹਰ "ਵੋਟ ਮੰਗ ਸ਼ਰਮਿੰਦਾ ਨਾ ਕਰੋ" ਦੇ ਬੋਰਡ ਲਗਾ ਦਿੱਤੇ ਹਨ। ਲੋਕਾਂ ਵਿੱਚ ਵਿਕਾਸ ਕਾਰਜ ਨਾ ਹੋਣ ਦੀ ਵਜ੍ਹਾ ਨਾਲ ਕਾਫ਼ੀ ਰੋਸ ਹੈ ਜਿਸ ਕਾਰਨ ਉਨ੍ਹਾਂ ਬੋਰਡ ਲਗਾ ਦਿੱਤੇ ਤਾਂ ਜੋ ਚੁਣੇ ਗਏ ਨੁਮਾਇੰਦਿਆਂ ਨੂੰ ਦੱਸਿਆ ਜਾ ਸਕੇ ਕਿ ਆਖ਼ਰ ਉਨ੍ਹਾਂ ਦੇ ਕੰਮ ਕੀ ਹੁੰਦੇ ਹਨ ਅਤੇ ਉਹ ਕੀ ਕਰ ਰਹੇ ਹਨ।
ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ 20 ਤੋਂ 25 ਸਾਲ ਹੋ ਚੁੱਕੇ ਹਨ ਪਰ ਮੁਹੱਲੇ ਵਿੱਚ ਕਿਸੇ ਵੀ ਸਿਆਸੀ ਆਗੂ ਵੱਲੋਂ ਵਿਕਾਸ ਪੱਖੋਂ ਕੁਝ ਵੀ ਨਹੀਂ ਕਰਵਾਇਆ ਗਿਆ ਹੈ। ਮੁਹੱਲੇ ਵਿਖੇ ਸਫ਼ਾਈ ਵਿਵਸਥਾ ਦਾ ਬੁਰਾ ਹਾਲ ਹੈ ਅਤੇ ਗਲੀਆਂ-ਨਾਲੀਆਂ ਵੀ ਖਸਤਾ ਹਾਲ ਵਿੱਚ ਹਨ।
ਲੋਕਾਂ ਦਾ ਕਹਿਣਾ ਹੈ ਕਿ ਇਸ ਬਾਰੇ ਹਲਕੇ ਦੇ ਵਿਧਾਇਕ ਨੂੰ ਵੀ ਕਈ ਬਾਰ ਜਾਣੂ ਕਰਵਾਇਆ ਜਾ ਚੁੱਕਿਆ ਹੈ ਪਰ ਉਹ ਅੱਜ ਵੀ ਵਿਕਾਸ ਕਾਰਜਾਂ ਦੀ ਉਡੀਕ ਵਿੱਚ ਹਨ।