ਪੰਜਾਬ

punjab

ETV Bharat / state

ਪਠਾਨਕੋਟ ਦੇ ਨਾਲਿਆਂ ਉੱਤੇ ਲੋਕ ਕਰ ਰਹੇ ਨੇ ਨਾਜਾਇਜ਼ ਕਬਜ਼ੇ - Pathankot

ਪਠਾਨਕੋਟ ਦੇ ਸੈਲੀ ਰੋਡ ਉੱਤੇ ਨਿਕਲ ਰਹੇ ਨਾਲੇ ਨੂੰ ਲੋਕਾਂ ਨੇ ਬੰਦ ਕਰਕੇ ਉਸ ਉੱਤੇ ਕਬਜ਼ਾ ਕਰ ਲਿਆ ਹੈ। ਜਿਸ ਨੂੰ ਲੈ ਕੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਭੂਤੀ ਸ਼ਰਮਾ ਨੇ ਲੋਕਾਂ ਨੂੰ ਮੁੜ ਤੋਂ ਨਾਲਾ ਖੁਲ੍ਹਵਾਉਣ ਲਈ ਕਿਹਾ ਹੈ।

ਫ਼ੋਟੋ
ਫ਼ੋਟੋ

By

Published : Sep 3, 2020, 4:02 PM IST

ਪਠਾਨਕੋਟ: ਸ਼ਹਿਰ ਦੇ ਸੈਲੀ ਰੋਡ ਉੱਤੇ ਬਣੇ ਨਾਲੇ ਨੂੰ ਲੋਕਾਂ ਨੇ ਬੰਦ ਕਰਕੇ ਉਸ ਉੱਤੇ ਕਬਜ਼ਾ ਕਰ ਲਿਆ ਹੈ। ਨਾਲੇ ਦੇ ਬੰਦ ਹੋਣ ਕਰਕੇ ਇੰਪਰੂਵਮੈਂਟ ਟਰੱਸਟ ਸਖ਼ਤ ਹੋ ਗਿਆ ਹੈ।

ਵੀਡੀਓ

ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਭੂਤੀ ਸ਼ਰਮਾ ਨੇ ਕਿਹਾ ਕਿ ਜਿੱਥੇ ਲੋਕਾਂ ਨੇ ਨਾਲੇ ਨੂੰ ਬੰਦ ਕਰ ਉੱਥੇ ਕਬਜ਼ਾ ਕਰ ਲਿਆ ਹੈ ਉੱਥੇ ਉਨ੍ਹਾਂ ਦਾ ਬੋਰਡ ਲਗਾ ਹੋਇਆ ਸੀ ਜਿਸ ਨੂੰ ਉਨ੍ਹਾਂ ਲੋਕਾਂ ਨੇ ਪੁੱਟ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਜਦੋਂ ਉਨ੍ਹਾਂ ਦੇ ਵਿਭਾਗ ਦੇ ਮੁਲਾਜ਼ਮ ਉਸ ਥਾਂ ਦਾ ਜਾਇਜ਼ਾ ਲੈਣ ਲਈ ਗਏ ਸੀ ਤਾਂ ਉੱਥੇ ਬੋਰਡ ਨਹੀਂ ਸੀ। ਉਨ੍ਹਾਂ ਕਿਹਾ ਕਿ ਜਿਸ ਨਾਲੇ ਨੂੰ ਬੰਦ ਕੀਤਾ ਗਿਆ ਹੈ ਉਸ ਨੂੰ ਮੁੜ ਖੁਲ੍ਹਵਾਉਣ ਲਈ ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਇੱਕ ਦੋ ਦਿਨ ਦਾ ਸਮਾਂ ਦਿੱਤਾ ਹੈ। ਜੇਕਰ ਉਹ ਇਨ੍ਹਾਂ ਦਿਨਾਂ ਵਿੱਚ ਬੰਦ ਨਾਲਿਆਂ ਨੂੰ ਨਹੀਂ ਖੁਲ੍ਹਵਾਉਂਦੇ ਤਾਂ ਉਹ ਆਪ ਇਨ੍ਹਾਂ ਨਾਲਿਆਂ ਨੂੰ ਖੁਲ੍ਹਵਾਉਣਗੇ। ਉਨ੍ਹਾਂ ਕਿਹਾ ਕਿ ਇਸ ਨਾਲੇ ਨਾਲ ਪੂਰੇ ਸ਼ਹਿਰ ਦੇ ਗੰਦੇ ਪਾਣੀ ਦਾ ਨਿਕਾਸ ਹੁੰਦਾ ਸੀ।

ਇਸ ਦੇ ਨਾਲ ਉਨ੍ਹਾਂ ਕਿਹਾ ਕਿ ਜਿਹੜੇ ਨਾਲਿਆਂ ਨੂੰ ਬੰਦ ਕੀਤਾ ਗਿਆ ਹੈ ਇਹ ਉਨ੍ਹਾਂ ਦੀ ਅਗਿਆ ਤੋਂ ਬਿਨਾਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਵੀ ਇਨ੍ਹਾਂ ਨਾਲਿਆਂ ਨੂੰ ਬੰਦ ਕੀਤਾ ਹੈ ਉਨ੍ਹਾਂ ਵਿਰੁੱਧ ਕਾਰਵਾਈ ਵੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਕੋਰੋਨਾ ਮਹਾਂਮਾਰੀ: ਸਰਕਾਰ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਨਹੀਂ ਜਾਵੇਗਾ ਬਖ਼ਸ਼ਿਆ

ABOUT THE AUTHOR

...view details