ਪੰਜਾਬ

punjab

ETV Bharat / state

ਫੇਸਬੁੱਕ 'ਤੇ ਹੋਇਆ ਪਿਆਰ, ਅਮਰੀਕਾ ਦੀ ਧੀ ਬਣੀ ਪਠਾਨਕੋਟ ਦੀ ਨੂੰਹ - becomes American daughter

ਪਠਾਨਕੋਟ: ਮੁਹੱਲਾ ਲਮੀਨੀ ਦੇ ਰਹਿਣ ਵਾਲੇ ਨੀਰਜ ਕੁਮਾਰ ਪੁੱਤਰ ਸੋਮ ਰਾਜ ਦਾ ਵਿਆਹ ਅੱਜ ਸੈਂਟਰ ਅਮਰੀਕਾ ਦੀ ਗਰੇਲਿਨ ਟਾਟੀਆਨਾ ਨਾਲ ਹੋਇਆ। ਉਹ ਅੱਜ ਮਿਸ਼ਨ ਰੋਡ ਸਥਿਤ ਗੁਰਦੁਆਰਾ ਸਾਹਿਬ ਵਿਖੇ ਆਨੰਦ ਕਾਰਜ ਸਿੱਖ ਪਰੰਪਰਾਵਾਂ ਨਾਲ ਸੰਪੂਰਨ ਹੋਇਆ।

ਫੇਸਬੁੱਕ 'ਤੇ ਹੋਇਆ ਪਿਆਰ ਅਮਰੀਕਾ ਦੀ ਧੀ ਬਣੀ ਪਠਾਨਕੋਟ ਦੀ ਨੂੰਹ
ਫੇਸਬੁੱਕ 'ਤੇ ਹੋਇਆ ਪਿਆਰ ਅਮਰੀਕਾ ਦੀ ਧੀ ਬਣੀ ਪਠਾਨਕੋਟ ਦੀ ਨੂੰਹਫੇਸਬੁੱਕ 'ਤੇ ਹੋਇਆ ਪਿਆਰ ਅਮਰੀਕਾ ਦੀ ਧੀ ਬਣੀ ਪਠਾਨਕੋਟ ਦੀ ਨੂੰਹ

By

Published : Mar 25, 2022, 7:22 PM IST

ਪਠਾਨਕੋਟ:ਮੁਹੱਲਾ ਲਮੀਨੀ ਦੇ ਰਹਿਣ ਵਾਲੇ ਨੀਰਜ ਕੁਮਾਰ ਪੁੱਤਰ ਸੋਮ ਰਾਜ ਦਾ ਵਿਆਹ ਅੱਜ ਸੈਂਟਰ ਅਮਰੀਕਾ ਦੀ ਗਰੇਲਿਨ ਟਾਟੀਆਨਾ ਨਾਲ ਹੋਇਆ। ਉਹ ਅੱਜ ਮਿਸ਼ਨ ਰੋਡ ਸਥਿਤ ਗੁਰਦੁਆਰਾ ਸਾਹਿਬ ਵਿਖੇ ਆਨੰਦ ਕਾਰਜ ਸਿੱਖ ਪਰੰਪਰਾਵਾਂ ਨਾਲ ਸੰਪੂਰਨ ਹੋਇਆ। ਉਨ੍ਹਾਂ ਦਾ ਵਿਆਹ ਸ਼ਹਿਰ ਦੇ ਲੋਕਾਂ ਵਿੱਚ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।

ਫੇਸਬੁੱਕ 'ਤੇ ਹੋਇਆ ਪਿਆਰ ਅਮਰੀਕਾ ਦੀ ਧੀ ਬਣੀ ਪਠਾਨਕੋਟ ਦੀ ਨੂੰਹ

ਲਾੜੇ ਨੀਰਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਦੋਸਤੀ ਫੇਸਬੁੱਕ 'ਤੇ ਹੋਈ ਸੀ। ਲੌਕਡਾਊਨ 'ਚ ਫੇਸਬੁੱਕ 'ਤੇ ਉਨ੍ਹਾਂ ਦੀ ਨੇੜਤਾ ਵਧ ਗਈ। ਉਸਦੀ ਦੋਸਤ ਜੋ ਹੁਣ ਉਸਦੀ ਪਤਨੀ ਬਣ ਗਈ ਹੈ। ਉਹ ਸਿਰਫ਼ ਸਪੇਨਿਸ਼ ਭਾਸ਼ਾ ਜਾਣਦੀ ਹੈ। ਗੂਗਲ ਟਰਾਂਸਲੇਟਰ ਨੇ ਉਨ੍ਹਾਂ ਦੀ ਦੋਸਤੀ ਨੂੰ ਗੂੜ੍ਹਾ ਕਰਨ 'ਚ ਕਾਫੀ ਮਦਦ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਵਿਆਹ ਕਾਫੀ ਸਮਾਂ ਪਹਿਲਾਂ ਹੋਣਾ ਸੀ। ਪਰ ਲੌਕਡਾਊਨ ਕਾਰਨ ਕੌਮਾਂਤਰੀ ਉਡਾਣਾਂ ਬੰਦ ਹੋ ਗਈਆਂ ਸਨ।

ਹੁਣ ਉਡਾਨਾਂ ਮੁੜ ਸ਼ੁਰੂ ਹੋਣ ਕਾਰਨ ਗਰੇਲਿਨ ਭਾਰਤ ਪਹੁੰਚ ਗਿਆ ਹੈ। ਅਸੀਂ ਵਿਆਹ ਦੀਆਂ ਸਾਰੀਆਂ ਰਸਮਾਂ ਸਿੱਖ ਰੀਤੀ-ਰਿਵਾਜਾਂ ਅਨੁਸਾਰ ਨਿਭਾਈਆਂ ਹਨ। ਨੀਰਜ ਨਵ ਨੇ ਕਿਹਾ ਕਿ ਉਹ ਆਪਣੀ ਪਤਨੀ ਨੂੰ ਭਾਰਤ 'ਚ ਰੱਖਣਾ ਚਾਹੁੰਦਾ ਹੈ। ਜੋ ਉਹ ਵੀ ਸਾਡੇ ਪੰਜਾਬ ਅਤੇ ਦੇਸ਼ ਦੇ ਸੱਭਿਆਚਾਰ ਨੂੰ ਨੇੜਿਓਂ ਦੇਖ ਸਕੇ।

ਇਹ ਵੀ ਪੜ੍ਹੋ:-28 ਸਾਲਾ ਨੌਜਵਾਨ ਨੂੰ 67 ਸਾਲਾ ਔਰਤ ਨਾਲ ਹੋਇਆ ਪਿਆਰ

ABOUT THE AUTHOR

...view details