ਪੰਜਾਬ

punjab

ETV Bharat / state

ਪਠਾਨਕੋਟ ਪਾਣੀ ਦੀਆਂ ਟੈਂਕੀਆਂ ਦੀ ਹਾਲਤ ਹੋਈ ਖਸਤਾ - ਨਗਰ ਨਿਗਮ ਪਠਾਨਕੋਟ

ਪਠਾਨਕੋਟ ਪਾਣੀ ਦੀਆਂ ਟੈਂਕੀਆਂ ਦੀ ਹਾਲਤ ਖਸਤਾ ਹੋ ਗਈ ਹੈ ਅਤੇ ਪੰਪ ਹਾਊਸ ਦੇ ਲਈ ਬਣੇ ਕਮਰੇ ਵੀ ਡਿੱਗਣ ਵਾਲੀ ਹਾਲਤ ਹਨ। ਨਗਰ ਨਿਗਮ ਇਸ ਵੱਲ ਕੋਈ ਧਿਆਨ ਨਹੀ ਦੇ ਰਿਹਾ।

ਪਠਾਨਕੋਟ ਪਾਣੀ ਦੀਆਂ ਟੈਂਕੀਆਂ
ਪਠਾਨਕੋਟ ਪਾਣੀ ਦੀਆਂ ਟੈਂਕੀਆਂ

By

Published : Mar 5, 2020, 5:08 PM IST

ਪਠਾਨਕੋਟ: ਨਗਰ ਨਿਗਮ ਪਠਾਨਕੋਟ ਬਣੇ ਹੋਏ ਨੂੰ ਪੰਜ ਸਾਲ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੈ ਅਤੇ ਨਗਰ ਨਿਗਮ ਦੀਆਂ ਚੋਣਾਂ ਵੀ ਸਿਰ 'ਤੇ ਹਨ। ਜਦੋ ਈਟੀਵੀ ਭਾਰਤ ਦੀ ਟੀਮ ਨੇ ਸ਼ਹਿਰ ਪਠਾਨਕੋਟ ਦਾ ਦੌਰਾ ਕੀਤਾ ਤਾਂ ਨਗਰ ਨਿਗਮ ਦੇ ਕੰਮਾਂ ਦੀ ਪੋਲ ਖੁੱਲਦੀ ਨਜ਼ਰ ਆਈ।

ਜੇਕਰ ਗੱਲ ਕਰੀਏ ਪੀਣ ਵਾਲੇ ਪਾਣੀ ਦੀ ਤਾਂ ਪਠਾਨਕੋਟ ਦੀਆਂ ਜ਼ਿਆਦਾਤਰ ਪਾਣੀ ਦੀਆਂ ਵੱਡੀਆਂ-ਵੱਡੀਆਂ ਟੈਂਕੀਆਂ ਖਸਤਾ ਹਾਲਤ ਦੇ ਵਿੱਚ ਹਨ। ਜ਼ਿਲ੍ਹੇ ਦੀ ਜਨਤਾ ਨੂੰ ਬੁਨਿਆਦੀ ਸਹੂਲਤ ਪੀਣ ਵਾਲਾ ਪਾਣੀ ਸਹੀ ਤਰੀਕੇ ਨਹੀ ਮਿਲ ਰਿਹਾ।

ਵੇਖੋ ਵੀਡੀਓ

ਪੰਪ ਹਾਊਸ ਲਈ ਬਣਾਏ ਗਏ ਕਮਰੇ ਕਿਸੇ ਵੇਲੇ ਵੀ ਡਿੱਗ ਸਕਦੇ ਹਨ, ਜਿਸ ਦੇ ਵੱਲ ਨਿਗਮ ਦਾ ਧਿਆਨ ਨਹੀਂ ਗਿਆ।

ਇਹ ਵੀ ਪੜੋ: ਇੰਚਾਰਜ ਬਣਨ ਤੋਂ ਬਾਅਦ ਜਰਨੈਲ ਸਿੰਘ ਦਾ ਪਹਿਲਾ ਪੰਜਾਬ ਦੌਰਾ, ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ

ਉੱਥੇ ਹੀ ਜਦੋਂ ਇਸ ਬਾਰੇ ਨਗਰ ਨਿਗਮ ਦੇ ਮੇਅਰ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਪਾਣੀ ਦੀ ਟੈਂਕੀਆਂ ਪੰਪ ਹਾਊਸ ਸਰਜਨਾਂ ਦੀ ਹਾਲਤ ਖਸਤਾ ਹੈ। ਉਹ ਨਿਗਮ ਦੇ ਧਿਆਨ ਦੇ ਵਿੱਚ ਹੈ। ਉਨ੍ਹਾਂ ਦੀ ਰਿਪੇਅਰ ਦਾ ਕੰਮ ਚੱਲ ਰਿਹਾ ਹੈ ਜੋ ਜਲਦ ਹੀ ਮੁਕੰਮਲ ਕਰਵਾ ਲਿਆ ਜਾਵੇਗਾ।

ABOUT THE AUTHOR

...view details