ਪੰਜਾਬ

punjab

ETV Bharat / state

ਪਠਾਨਕੋਟ ਦੇ ਵਪਾਰੀਆਂ ਦੀ ਸੂਬਾ ਸਰਕਾਰ ਅੱਗੇ ਗੁਹਾਰ - pathankot news

ਵਪਾਰੀਆਂ ਦਾ ਕਹਿਣਾ ਹੈ ਕਿ ਹਿਮਾਚਲ ਜਾਣ ਦੀ ਛੂਟ ਤਾਂ ਮਿਲੀ ਹੈ ਪਰ ਅਸੀਂ ਵਾਪਸ ਨਹੀਂ ਆ ਸਕਦੇ ਕਿਉਂਕਿ ਹਿਮਾਚਲ ਸਰਕਾਰ ਨੇ ਉਨ੍ਹਾਂ ਨੂੰ ਸਿਰਫ਼ ਇੱਕ ਵਾਰੀ ਆਉਣ ਦੀ ਹੀ ਇਜਾਜ਼ਤ ਦਿੱਤੀ ਹੈ। ਵਪਾਰੀਆਂ ਨੇ ਗੁਹਾਰ ਲਗਾਈ ਹੈ ਕਿ ਸਾਨੂੰ ਮੈਡੀਕਲ ਜਾਂਚ ਤੋਂ ਬਾਅਦ ਆਉਣ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਅਸੀਂ ਆਪਣਾ ਵਪਾਰ ਕਰ ਸਕੀਏ।

ਫ਼ੋਟੋ
ਫ਼ੋਟੋ

By

Published : May 21, 2020, 11:21 PM IST

ਪਠਾਨਕੋਟ: ਪਠਾਨਕੋਟ ਅਜਿਹਾ ਸ਼ਹਿਰ ਹੈ ਜਿਸ ਦੇ ਇੱਕ ਪਾਸੇ ਜੰਮੂ ਅਤੇ ਦੂਜੇ ਪਾਸੇ ਹਿਮਾਚਲ ਸੂਬਾ ਲੱਗਦਾ ਹੈ। ਜਿਸ ਦੇ ਚੱਲਦੇ ਜ਼ਿਆਦਾਤਰ ਪਠਾਨਕੋਟ ਦੇ ਲੋਕਾਂ ਦਾ ਵਪਾਰ ਹਿਮਾਚਲ ਅਤੇ ਜੰਮੂ ਹੁੰਦਾ ਹੈ। ਜਿਸ ਦੇ ਵਿੱਚ ਜ਼ਿਆਦਾਤਰ ਵਪਾਰੀਆਂ ਨੇ ਆਪਣੇ ਗੋਦਾਮ ਅਤੇ ਦੁਕਾਨਾਂ ਹਿਮਾਚਲ ਵਿੱਚ ਖੋਲ੍ਹੀਆਂ ਹੋਈਆਂ ਹਨ। ਲੌਕਡਾਊਨ ਦੇ ਚੱਲਦੇ ਉਹ ਪਿਛਲੇ ਕਈ ਦਿਨਾਂ ਤੋਂ ਆਪਣੇ ਕੰਮ 'ਤੇ ਨਹੀਂ ਗਏ ਅਤੇ ਆਪਣਾ ਵਪਾਰ ਪੰਜਾਬ ਅਤੇ ਹਿਮਾਚਲ ਵਿੱਚ ਨਹੀਂ ਕਰ ਸਕੇ।

ਵੀਡੀਓ

ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਹਿਮਾਚਲ ਜਾਣ ਦੀ ਛੂਟ ਤਾਂ ਮਿਲੀ ਹੈ ਪਰ ਅਸੀਂ ਵਾਪਸ ਨਹੀਂ ਆ ਸਕਦੇ ਕਿਉਂਕਿ ਹਿਮਾਚਲ ਸਰਕਾਰ ਨੇ ਉਨ੍ਹਾਂ ਨੂੰ ਸਿਰਫ਼ ਇੱਕ ਵਾਰੀ ਆਉਣ ਦੀ ਹੀ ਇਜਾਜ਼ਤ ਦਿੱਤੀ ਹੈ। ਵਪਾਰੀਆਂ ਨੇ ਗੁਹਾਰ ਲਗਾਈ ਹੈ ਕਿ ਸਾਨੂੰ ਮੈਡੀਕਲ ਜਾਂਚ ਤੋਂ ਬਾਅਦ ਆਉਣ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਅਸੀਂ ਆਪਣਾ ਵਪਾਰ ਕਰ ਸਕੀਏ।

ਵਪਾਰੀਆਂ ਨੇ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਸਾਨੂੰ ਆਉਣ-ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਕਿਉਂਕਿ ਉਨ੍ਹਾਂ ਦਾ ਜ਼ਿਆਦਾਤਰ ਵਪਾਰ ਹਿਮਾਚਲ ਅਤੇ ਜੰਮੂ ਸੂਬਿਆਂ ਦੇ ਵਿੱਚ ਹੁੰਦਾ ਹੈ ਪਰ ਹਿਮਾਚਲ ਸਰਕਾਰ ਨੇ ਸਿਰਫ ਜਾਣ ਦੀ ਇਜਾਜ਼ਤ ਦਿੱਤੀ ਹੈ ਜੋ ਕਿ ਸਹੀ ਨਹੀਂ ਹੈ। ਜੇ ਅਸੀਂ ਜਾ ਕੇ ਉਧਰ ਹੀ ਰਹਿ ਗਏ ਤਾਂ ਵਾਪਸ ਸਾਡਾ ਇਧਰ ਕਾਰੋਬਾਰ ਕੌਣ ਸੰਭਾਲੇਗਾ।

ABOUT THE AUTHOR

...view details