ਪਠਾਨਕੋਟ: ਸੂਬਾ ਸਰਕਾਰ ਵੱਲੋਂ ਪੰਜਾਬ ਦੇ ਸਕੂਲਾਂ 'ਚ ਸਿੱਖਿਆ ਦਾ ਮਿਆਰ ਉਪਰ ਚੁੱਕਣ ਦੇ ਲਈ ਅਣਥੱਕ ਯਤਨ ਕੀਤੇ ਜਾ ਰਹੇ ਹਨ। ਅਧਿਆਪਕਾਂ ਨੂੰ ਸਿੰਗਾਪੁਰ ਟਰੇਨਿੰਗ ਦੇ ਲਈ ਭੇਜਿਆ ਜਾ ਰਿਹਾ ਹੈ ਤਾਂ ਜੋ ਬੱਚਿਆਂ ਦੇ ਭਵਿੱਖ ਨੂੰ ਹੋਰ ਵਧੀਆ ਬਣਾਇਆ ਜਾਵੇ, ਬੱਚਿਆਂ ਨੂੰ ਹੋਰ ਵੀ ਆਸਾਨ ਤਰੀਕਿਆਂ ਨਾਲ ਸਿੱਖਿਆ ਦਿੱਤੀ ਜਾਵੇ, ਪਰ ਜੇਕਰ ਗੱਲ ਜ਼ਿਲ੍ਹਾ ਪਠਾਨਕੋਟ ਦੀ ਕਰੀਏ ਤਾਂ ਪਠਾਨਕੋਟ ਦੇ ਸਰਹੱਦੀ ਖੇਤਰ ਨਰੋਟ ਜੈਮਲ ਸਿੰਘ ਦੇ ਪਿੰਡ ਠੁਠੋਵਾਲ ਖੜਕਾ ਵਿਖੇ ਬੱਚਿਆਂ 'ਚ ਅਧਿਆਪਕਾਂ ਦਾ ਖੌਫ ਵੇਖਣ ਮਿਲ ਰਿਹਾ ਹੈ, ਉਹ ਇਸ ਕਾਰਨ ਕਿ ਕੁਝ ਵਿਦਿਆਰਥੀਆਂ ਦੀ ਗਲਤੀ ਦੀ ਸਜ਼ਾ 6 ਤੋਂ 10 ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਭੁਗਤਣੀ ਪਈ ਹੈ।
ਬੱਚਿਆਂ ਨੂੰ ਸਜ਼ਾ: ਪੀੜਿਤ ਬੱਚਿਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਕੂਲ ਦੇ ਪਖਾਨੇ ਦਾ ਕਿਸੇ ਵੱਲੋਂ ਬੋਰਡ ਤੋੜ ਦਿਤਾ ਗਿਆ ਸੀ। ਜਿਸ ਵਜਾ ਨਾਲ ਸਕੂਲ ਦੇ ਅਧਿਆਪਕਾਂ ਵੱਲੋਂ ਉਹਨਾਂ ਨੂੰ ਮੁਰਗਾ ਬਣਾ ਕੇ ਕਰੀਬ ਇਕ ਘੰਟਾ ਕੁੱਟਿਆ ਗਿਆ। ਇਹ ਸਜ਼ਾ 6 ਤੋਂ 10ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੂੰ ਦਿੱਤੀ ਗਈ ਹੈ। ਅਧਿਆਪਕਾਂ ਵੱਲੋਂ ਦਿੱਤੀ ਗਈ ਇਸ ਸਜ਼ਾ ਤੋਂ ਬਾਅਦ ਵਿਦਿਆਰਥੀਆਂ 'ਚ ਬੇਹੱਦ ਖੌਫ਼ ਪਾਇਆ ਜਾ ਰਿਹਾ ਹੈ।
ਮਾਪਿਆਂ ਦਾ ਵਿਰੋਧ:ਜਦੋਂ ਬੱਚਿਆਂ ਦੇ ਮਾਪਿਆਂ ਨੂੰ ਸਜਾ ਵੀ ਅਜਿਹੀ ਜਿਸ ਬਾਰੇ ਜਾਣਕਾਰੀ ਮਿਲਣ ਤੇ ਪੀੜਤ ਬੱਚਿਆਂ ਦੇ ਮਾਤਾ ਪਿਤਾ ਕੋਲੋਂ ਵੀ ਰਿਹਾ ਨਹੀਂ ਗਿਆ ਅਤੇ ਉਹਨਾਂ ਸਕੂਲ ਜਾ ਅਧਿਆਪਕਾਂ ਪ੍ਰਤੀ ਆਪਣਾ ਵਿਰੋਧ ਦਰਜ ਕਰਵਾਇਆ ਅਤੇ ਸਬੰਧਤ ਅਧਿਕਾਪਕਾਂ 'ਤੇ ਕਾਰਵਾਈ ਦੀ ਮੰਗ ਕੀਤੀ। ਬੱਚਿਆਂ ਦੇ ਮਾਪਿਆਂ 'ਚ ਅਧਿਆਪਕਾਂ ਦੇ ਇਸ ਰਵੱਈਏ ਪ੍ਰਤੀ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਮਾਪਿਆਂ ਦਾ ਗੁੱਸਾ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ।