ਪਠਾਨਕੋਟ: ਬਮਿਆਲ ਸੈਕਟਰ 'ਚ ਪਠਾਨਕੋਟ ਪੁਲਿਸ ਨੇ ਤਲਾਸ਼ੀ ਮੁਹਿੰਮ ਚਲਾਈ ਹੈ। ਜੰਮੂ ਕਸ਼ਮੀਰ 'ਚ ਸੁਰੰਗ ਮਿਲਣ 'ਤੇ ਜ਼ਿਲ੍ਹਾ ਪੁਲਿਸ ਨੇ ਵੀ ਬਾਰਡਰ ਕਿਨਾਰੇ ਦੇ ਖੇਤਰ 'ਚ ਕਮਾਂਡੋ ਨਾਲ ਲੈਕੇ ਬਾਰੀਕੀ ਨਾਲ ਜਾਂਚ ਕੀਤੀ। ਹਾਲਾਂਕਿ, ਅਜੇ ਤਕ ਜ਼ਿਲ੍ਹੇ ਨਾਲ ਲੱਗਦੇ ਬਾਰਡਰ ਖੇਤਰਾਂ 'ਚ ਸੁਰੰਗਾਂ ਜਾਂ ਕਿਸੇ ਤਰ੍ਹਾਂ ਦੀ ਅਣਪਛਾਤੀ ਗਤੀਵਿਧੀ ਨਹੀਂ ਪਾਈ ਗਈ ਹੈ।
ਐਸ.ਪੀ. ਆਪਰੇਸ਼ਨ ਹੇਮਪੁਸ਼ਪ ਸ਼ਰਮਾ ਨਾਲ ਜਵਾਨਾਂ ਨੇ ਤਲਾਸ਼ੀ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ। ਪੁਲਿਸ ਪਾਰਟੀ ਨੇ ਬਮਿਆਲ ਸੈਕਟਰ ਦੇ ਪਿੰਡਾਂ 'ਚ ਜਾ ਕੇ ਛਾਣਬੀਣ ਕੀਤੀ ਅਤੇ ਬਾਰਡਰ ਨਾਲ ਜੁੜੇ ਖੇਤਾਂ ਅਤੇ ਪੁਰਾਣੇ ਭਵਨਾਂ ਨੂੰ ਖੰਗਾਲਿਆ। ਇਸਦੇ ਨਾਲ ਹੀ ਪੇਂਡੂ ਖੇਤਰਾਂ ਨਾਲ ਵੀ ਮਿਲ ਕੇ ਅੱਤਵਾਦੀ ਜਾਂ ਅਣਪਛਾਤੇ ਵਿਅਕਤੀਆਂ ਦੇ ਦਿੱਸਣ ਤੇ ਪੁਲਿਸ ਨੂੰ ਸੂਚਿਤ ਕਰਨ ਦੀ ਅਪੀਲ ਕੀਤੀ ਗਈ।