ਪਠਾਨਕੋਟ: ਪੰਜਾਬ 'ਚ ਮੁੜ ਮਾਲ ਗੱਡੀਆਂ ਦੀ ਬਹਾਲੀ ਹੋ ਸਕਦੀ ਹੈ ਜਿਸ ਨੂੰ ਲੈ ਕੇ ਪੁਲਿਸ ਸਤਰਕ ਹੋ ਗਈ ਹੈ। ਪੁਲਿਸ ਨੇ ਕਿਸਾਨਾਂ ਦੇ ਧਰਨੇ ਵਾਲੇ ਰੇਲਵੇ ਟਰੈਕ ਚੈਕ ਕੀਤੇ।
ਪਠਾਨਕੋਟ:ਪੁਲਿਸ ਨੇ ਚੈਕ ਕੀਤਾ ਰੇਲਵੇ ਟਰੈਕ - farm laws
ਪੰਜਾਬ 'ਚ ਮੁੜ ਮਾਲ ਗੱਡੀਆਂ ਦੀ ਬਹਾਲੀ ਹੋ ਸਕਦੀ ਹੈ ਜਿਸ ਨੂੰ ਲੈ ਕੇ ਪੁਲਿਸ ਸਤਰਕ ਹੋ ਗਈ ਹੈ। ਪੁਲਿਸ ਨੇ ਕਿਸਾਨਾਂ ਦੇ ਧਰਨੇ ਵਾਲੇ ਰੇਲਵੇ ਟਰੈਕ ਚੈਕ ਕੀਤੇ।
ਕਿਸਾਨਾਂ ਵੱਲੋਂ ਪਿਛਲੇ ਦਿਨਾਂ ਤੋਂ ਰੇਲਵੇ ਲਾਈਨਾਂ 'ਤੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਨੂੰਨਾਂ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਹੁਣ ਕਿਸਾਨਾਂ ਵੱਲੋਂ ਰੇਲਵੇ ਟਰੈਕ ਖਾਲੀ ਕਰ ਦਿੱਤੇ ਗਏ ਹਨ ਤੇ ਸਰਕਾਰ ਵੱਲੋਂ ਗੱਡੀਆਂ ਦੀ ਮੁੜ ਬਹਾਲੀ ਦੀ ਖ਼ਬਰ ਤੋਂ ਬਾਅਦ ਪੁਲਿਸ ਚੌਕਸ ਹੋ ਗਈ ਹੈ ਤੇ ਰੇਲਵੇ ਲਾਈਨਾਂ ਦੀ ਚੈਕਿੰਗ ਜਾਰੀ ਹੈ।
ਨਿਰਖਣ ਕਰਦੇ ਐਸਐਚਓ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਹੁੱਕਮਾਂ ਤੋਂ ਬਾਅਦ ਰੇਲਵੇ ਟਰੈਕ ਚੈਕ ਕੀਤੇ ਜਾ ਰਹੇ ਹਨ। ਕਿਸੇ ਸ਼ਰਾਰਤੀ ਅਨਸਰ ਦੁਆਰਾ ਰੇਲਵੇ ਟਰੈਕ ਖਰਾਬ ਨਹੀਂ ਕੀਤਾ ਗਿਆ ਹੋਵੇ ਇਸੇ ਤਹਿਤ ਅਸੀਂ ਰੇਲਵੇ ਲਾਈਨਾਂ ਦਾ ਨਿਰਖਣ ਕੀਤਾ ਜਾ ਰਿਹਾ ਹੈ।