ਪਠਾਨਕੋਟ:ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨ ਕਈ ਵਾਰ ਅਜਿਹੇ ਏਜੰਟਾਂ ਦੇ ਹੱਥ ਲੱਗ ਜਾਂਦੇ ਹਨ ਜੋ ਉਨ੍ਹਾਂ ਤੋਂ ਲੱਖਾਂ ਰੁਪਏ ਦੀ ਠੱਗੀ ਮਾਰ ਲੈਂਦੇ ਹਨ। ਫਿਰ ਵੀ ਉਨ੍ਹਾਂ ਨੂੰ ਵਿਦੇਸ਼ ਨਹੀਂ ਭੇਜਦੇ ਪੰਜਾਬ ਵਿੱਚ ਫਰਜ਼ੀ ਟਰੈਵਲ ਏਜੰਟਾਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਅਜਿਹਾ ਹੀ ਇਕ ਮਾਮਲਾ ਪਠਾਨਕੋਟ ਤੋਂ ਸਾਹਮਣੇ ਆਇਆ ਹੈ।
ਫਰਜ਼ੀ ਟਰੈਵਲ ਏਜੰਟਾਂ ਤੋਂ ਸਾਵਧਾਨ ! ਪੁਲਿਸ ਨੇ ਕਾਬੂ ਕੀਤਾ ਟਰੈਵਲ ਏਜੰਟ, 25 ਪਾਸਪੋਰਟ ਬਰਾਮਦ - Pathankot update news in punjabi
ਪਠਾਨਕੋਟ ਦੇ ਵਿੱਚ ਪੁਲਿਸ ਨੇ ਇੱਕ ਫਰਜ਼ੀ ਟਰੈਵਲ ਏਜੰਟ ਨੂੰ ਕਾਬੂ ਕੀਤਾ ਹੈ। ਜਿਸ ਕੋਲੋ 25 ਪਾਸਪੋਰਟ, 6 ਚੈੱਕ ਬੁੱਕ ਅਤੇ ਹੋਰ ਕਈ ਦਸਤਾਵੇਜ਼ ਬਰਾਮਦ ਕੀਤੇ ਹਨ। ਉਸ ਦਾ ਪੁਲਿਸ ਰਿਮਾਂਡ ਲੈਂ ਕੇ ਹੋਰ ਪੁੱਛਗਿਛ ਕੀਤੀ ਜਾਵੇਗੀ।
ਜਾਅਲੀ ਵੀਜ਼ੇ ਲਗਵਾਏ: ਪਠਾਨਕੋਟ ਪੁਲਿਸ ਵੱਲੋਂ ਫਰਜ਼ੀ ਟਰੈਵਲ ਏਜੰਟ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਫਰਜ਼ੀ ਟਰੈਵਲ ਏਜੰਟ ਨੇ ਲੋਕਾਂ ਨੂੰ ਅਰਜਨਟੀਨਾ ਅਤੇ ਇਸ ਤੋਂ ਬਾਅਦ ਹੋਰ ਦੇਸ਼ ਵਿੱਚ ਭੇਜਣ ਦੇ ਬਹਾਨੇ ਲੱਖਾਂ ਰੁਪਏ ਲੁੱਟੇ ਹਨ। ਇਸ ਏਜੰਟ ਵੱਲੋਂ ਲੋਕਾਂ ਦੇ ਵੀਜ਼ੇ ਵੀ ਲਗਾਏ ਗਏ ਸਨ ਜੋ ਜਾਅਲੀ ਪਾਏ ਗਏ ਹਨ। ਫਰਜ਼ੀ ਟਰੈਵਲ ਏਜੰਟ ਦੇ ਕਬਜ਼ੇ 'ਚੋਂ ਪੁਲਿਸ ਨੇ 25 ਪਾਸਪੋਰਟ, 6 ਚੈੱਕ ਬੁੱਕ ਅਤੇ ਹੋਰ ਕਈ ਦਸਤਾਵੇਜ਼ ਬਰਾਮਦ ਕੀਤੇ ਹਨ। ਇਹ ਲੋਕਾਂ ਦੇ ਜਾਅਲੀ ਵੀਜ਼ੇ ਲਗਵਾਉਦਾ ਸੀ ਕਈ ਵਾਰ ਤਾਂ ਪੈਸੇ ਲੈ ਕੇ ਫੋਨ ਵੀ ਨਹੀਂ ਚੱਕਦਾ ਸੀ ਇਸ ਦੇ ਖਿਲਾਫ ਕਈ ਮਾਮਲੇ ਦਰਜ ਹੋਏ ਸਨ। ਜਿਨ੍ਹਾਂ ਉਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਸ ਧੋਖੇਬਾਜ਼ ਟਰੈਵਲ ਏਜੰਟ ਨੂੰ ਗ੍ਰਿਫਤਾਰ ਕਰ ਲਿਆ ਹੈ।
ਫਰਜ਼ੀ ਟਰੈਵਲ ਏਜੰਟਾਂ ਤੋਂ ਸਾਵਧਾਨ:ਇਸ ਪੂਰੇ ਮਾਮਲੇ ਦੀ ਜਾਣਕਾਰੀ ਐਸਐਸਪੀ ਪਠਾਨਕੋਟ ਨੇ ਦਿੱਤੀ। ਇਸ ਦੇ ਨਾਲ ਹੀ ਐਸਐਸਪੀ ਪਠਾਨਕੋਟ ਨੇ ਲੋਕਾਂ ਨੂੰ ਅਜਿਹੇ ਫਰਜ਼ੀ ਟਰੈਵਲ ਏਜੰਟਾਂ ਦੇ ਜਾਲ ਵਿੱਚ ਨਾ ਫਸਣ ਦੀ ਅਪੀਲ ਕੀਤੀ ਹੈ। ਐਸਐਸਪੀ ਪਠਾਨਕੋਟ ਨੇ ਦੱਸਿਆ ਕਿ ਲੋਕ ਵਿਦੇਸ਼ ਜਾਣ ਦੀ ਲਾਲਸਾ ਵਿੱਚ ਅਜਿਹੇ ਟਰੈਵਲ ਏਜੰਟਾਂ ਨੂੰ ਲੱਖਾਂ ਰੁਪਏ ਦਿੰਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਨ੍ਹਾਂ ਟਰੈਵਲ ਏਜੰਟਾਂ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਕੋਲ ਹੀ ਜਾਣਾ ਚਾਹੀਦਾ ਹੈ ਜੋ ਰਜਿਸਟਰਡ ਟਰੈਵਲ ਏਜੰਟ ਹਨ ਅਤੇ ਫਿਰ ਵੀ ਇਸ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਲੋੜ ਹੈ ਤਾਂ ਜੋ ਜਾਅਲੀ ਏਜੰਟਾਂ ਦੇ ਹੱਥੋਂ ਲੱਖਾਂ ਰੁਪਏ ਨਾ ਲੱਗਣ।