ਪਠਾਨਕੋਟ:ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਜਿੱਥੇ ਗੁਰਦਾਸਪੁਰ ਜ਼ਿਲ੍ਹਾ ਪਠਾਨਕੋਟ ਦੇ ਸਰਹੱਦੀ ਖੇਤਰ ਵਿੱਚ ਮਾਈਨਿੰਗ 'ਤੇ ਪੂਰਨ ਤੌਰ 'ਤੇ ਰੋਕ ਲਗਾ ਦਿੱਤੀ ਗਈ ਹੈ। ਜਿਸ ਤਹਿਤ ਨਜਾਇਜ਼ ਮਾਈਨਿੰਗ Pathankot Police big action on illegal mining 'ਤੇ ਪਠਾਨਕੋਟ ਪੁਲਿਸ ਅਤੇ ਮਾਈਨਿੰਗ ਵਿਭਾਗ ਨੇ ਵੱਡੀ ਕਾਰਵਾਈ ਕਰਦਿਆ, ਜੰਮੂ-ਕਸ਼ਮੀਰ ਤੋਂ ਪੰਜਾਬ 'ਚ ਦਾਖਲ ਹੋ ਰਹੇ 12 ਗੈਰ-ਕਾਨੂੰਨੀ ਮਾਈਨਿੰਗ ਟਰੱਕ ਜ਼ਬਤ ਕੀਤੇ ਹਨ, ਜਿਸ ਦੌਰਾਨ 3 ਲੋਕ ਵੀ ਗ੍ਰਿਫ਼ਤਾਰ ਕੀਤੇ ਹਨ। ਇਹ ਗੈਰ-ਕਾਨੂੰਨੀ ਰੇਤਾ ਬਜਰੀ ਦੇ ਟਰੱਕ ਰਾਵੀ ਦਰਿਆ ਦੇ ਨਜਾਇਜ਼ ਰਸਤੇ ਤੋਂ ਪੰਜਾਬ 'ਚ ਦਾਖਲ ਹੁੰਦੇ ਸਨ।
ਉਥੇ ਹੀ ਜੰਮੂ-ਕਸ਼ਮੀਰ 'ਚ ਲਗਾਤਾਰ ਹੋ ਰਹੀ ਮਾਈਨਿੰਗ ਦੇ ਚੱਲਦਿਆਂ ਜੰਮੂ-ਕਸ਼ਮੀਰ ਦੇ ਐੱਸ ਪੰਜਾਬ ਦੀ ਸੀਮਾ 'ਚ ਵੜਨਾ ਪੈਂਦਾ ਹੈ, ਇਸ ਲਈ ਚੋਰਾਂ ਵੱਲੋਂ ਟਰੱਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਰਾਵੀ ਦਰਿਆ ਪਾਰ ਕਰਕੇ ਇਹ ਟਰੱਕ ਪੰਜਾਬ ਦੀ ਸਰਹੱਦ 'ਚ ਦਾਖਲ ਹੋ ਰਹੇ ਹਨ। ਜਿਸ ਕਾਰਨ ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਅਤੇ ਜਿਸ ਕਾਰਨ ਬੀਤੀ ਰਾਤ ਮਾਈਨਿੰਗ ਵਿਭਾਗ ਸਾਈਡ 'ਤੇ ਸੀ।