ਪੰਜਾਬ

punjab

ETV Bharat / state

ਹੁਣ ਗਰਭਵਤੀ ਔਰਤਾਂ ਨੂੰ ਅਲਟਰਾਸਾਉਂਡ ਲਈ ਨਹੀਂ ਭਟਕਣਾ ਪਵੇਗਾ

ਪਠਾਨਕੋਟ 'ਚ ਹੁਣ ਗਰਭਵਤੀ ਔਰਤਾਂ ਨੂੰ ਅਲਟਰਾਸਾਉਂਡ ਦੇ ਲਈ ਖੁਦ ਜਾਣ ਦੀ ਲੋੜ ਨਹੀਂ ਹੈ। ਸਿਹਤ ਵਿਭਾਗ ਵੱਲੋਂ ਉਨ੍ਹਾਂ ਲਈ ਪੀਐਸਸੀ ਅਤੇ ਸੀਐਸਸੀ ਸੈਂਟਰਾਂ ਤੋਂ ਪਿੱਕ ਐਂਡ ਡਰੋਪ ਦੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ।

ਫ਼ੋਟੋ
ਫ਼ੋਟੋ

By

Published : Mar 5, 2020, 3:04 PM IST

ਪਠਾਨਕੋਟ: ਕਮਿਊਨਿਟੀ ਤੇ ਪ੍ਰਾਇਮਰੀ ਹੈਲਥ ਸੈਂਟਰ 'ਚ ਗਰਭਵਤੀ ਔਰਤਾਂ ਲਈ ਇੱਕ ਨਵਾਂ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਜੈਕਟ ਰਾਹੀਂ ਗਰਭਵਤੀ ਔਰਤਾਂ ਨੂੰ ਅਲਟਰਾਸਾਉਂਡ ਕਰਵਾਉਣ ਲਈ ਔਰਤਾਂ ਦੀ ਘਰ ਤੋਂ ਹੀ ਪੀਐਸਸੀ ਅਤੇ ਸੀਐਸਸੀ ਸੈਂਟਰਾਂ ਤੱਕ ਪਿੱਕ ਐਂਡ ਡਰੋਪ ਕੀਤਾ ਜਾਵੇਗਾ।

ਇਸ ਪ੍ਰੋਜੈਕਟ ਦੀ ਸ਼ੁਰੂਆਤ 8 ਮਾਰਚ ਯਾਨੀ ਕਿ ਕੌਮਾਂਤਰੀ ਮਹਿਲਾ ਦਿਵਸ 'ਤੇ ਕੀਤੀ ਜਾਵੇਗੀ। ਇਸ ਪ੍ਰੋਜੈਕਟ 'ਚ ਸਿਹਤ ਵਿਭਾਗ ਵੱਲੋਂ ਇੱਕ ਐਬੂਲੈਂਸ ਵੀ ਦਿੱਤੀ ਜਾਵੇਗੀ। ਜੋ ਕਿ ਗਰਭਵਤੀ ਔਰਤਾਂ ਨੂੰ ਲੈ ਕੇ ਆਵੇਗੀ।

ਵੀਡੀਓ

ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਪਠਾਨਕੋਟ ਦੇ ਸਿਹਤ ਵਿਭਾਗ ਦੀ ਇਹ ਇੱਕ ਵੱਡੀ ਪਹਿਲ ਹੈ। ਇਸ ਪ੍ਰੋਜੈਕਟ ਨਾਲ ਪਿੰਡਾਂ ਤੋਂ ਆਉਣ ਵਾਲੀਆਂ ਗਰਭਵਤੀ ਔਰਤਾਂ ਦਾ ਖ਼ਰਚਾ ਵੀ ਬਚੇਗਾ। ਉਨ੍ਹਾਂ ਨੇ ਕਿਹਾ ਕਿ ਸਿਵਲ ਹਸਪਤਾਲ 'ਚ ਗਰਭਵਤੀ ਔਰਤਾਂ ਦਾ ਪਹਿਲਾਂ ਅਲਟਾਰਸਾਊਂਡ ਮੁਫ਼ਤ 'ਚ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ:ਅਵਾਰਾ ਪਸ਼ੂਆਂ ਦੀ ਸਮੱਸਿਆ 'ਤੇ ਬੋਲੇ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਕੀਮਤੀ ਭਗਤ

ਇਸ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਕਮਿਊਨਿਟੀ ਹੈਲਥ ਸੈਂਟਰ ਬਧਾਨੀ ਤੋਂ ਕੀਤੀ ਜਾਵੇਗੀ। ਗਰਭਵਤੀ ਔਰਤਾਂ ਨੂੰ ਸਿਹਤ ਵਿਭਾਗ ਵੱਲੋਂ ਇੱਕ ਦਿਨ ਦਿੱਤਾ ਜਾਵੇਗਾ ਜਿਸ ਦਿਨ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਗਰਭਵਤੀ ਮਹਿਲਾਵਾਂ ਦਾ ਸ਼ਹਿਰ ਵਿੱਚ ਅਲਟਰਾਸਾਊਂਡ ਕਰਵਾ ਮੁੜ ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਸੀਐਸਸੀ ਸੈਂਟਰ ਵਿੱਚ ਛੱਡਿਆ ਜਾਵੇਗਾ।

ਇਸ ਦੇ ਨਾਲ ਹੀ ਉਨ੍ਹਾਂ ਨੂੰ ਸਕੂਟਰ ਅਤੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਸਕੈਨਿੰਗ ਸੈਂਟਰ ਤੱਕ ਨਹੀਂ ਜਾਣਾ ਪਵੇਗਾ। ਉਨ੍ਹਾਂ ਨੂੰ ਸਕੈਨਿੰਗ ਸੈਂਟਰ ਤੱਕ ਲੈ ਕੇ ਜਾਣ ਤੇ ਵਾਪਿਸ ਘਰ ਛੱਡਣ ਦੀ ਜ਼ਿੰਮੇਵਾਰੀ ਸਿਵਲ ਹਸਪਤਾਲ ਦੀ ਹੋਵੇਗੀ। ਇਸ ਦਾ ਸਾਰਾ ਖ਼ਰਚਾ ਸਿਵਲ ਹਸਪਤਾਲ ਵੱਲੋਂ ਦਿੱਤਾ ਜਾਵੇਗਾ।

ABOUT THE AUTHOR

...view details