ਪਠਾਨਕੋਟ: ਜੰਮੂ ਬੱਸ ਸਟੈਂਡ ਉੱਤੇ ਹੋਏ ਗ੍ਰਨੇਡ ਹਮਲੇ ਤੋਂ ਬਾਅਦ ਪਠਾਨਕੋਟ ਬੱਸ ਸਟੈਂਡ ਦੀ ਵੀ ਸੁਰੱਖਿਆ ਵਿੱਚ ਵਾਧਾ ਕੀਤਾ ਗਿਆ ਹੈ ਜਿਸ ਦੇ ਮੱਦੇਨਜ਼ਰ ਪੁਲਿਸ ਨੇ ਬੱਸ ਸਟੈਂਡ 'ਤੇ ਤਲਾਸ਼ੀ ਮੁਹਿੰਮ ਦੌਰਾਨ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈ।
ਜੰਮੂ ਹਮਲੇ ਤੋਂ ਬਾਅਦ ਪਠਾਨਕੋਟ ਦੀ ਵਧਾਈ ਸੁਰੱਖਿਆ - jammu blast
ਜੰਮੂ ਹਮਲੇ ਤੋਂ ਬਾਅਦ ਪਠਾਨਕੋਟ ਦੇ ਬੱਸ ਸਟੈਂਡ ਤੇ ਚੈਕਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਹਰ ਬੱਸ ਦੀ ਤਲਾਸ਼ੀ ਲਈ ਅਤੇ ਸ਼ੱਕੀਆਂ ਦੀ ਵੀ ਰੋਕ ਕੇ ਤਲਾਸ਼ੀ ਲਈ।
ਜੰਮੂ ਬੱਸ ਸਟੈਂਡ 'ਤੇ ਹੋਏ ਹਮਲੇ ਤੋਂ ਬਾਅਦ ਪੰਜਾਬ-ਜੰਮੂ ਸਰਹੱਦ 'ਤੇ ਲਗਦੇ ਪਠਾਨਕੋਟ ਬੱਸ ਸਟੈਂਡ ਦੀ ਸੁਰੱਖਿਆ ਵਿੱਚ ਵਾਧਾ ਕੀਤਾ ਗਿਆ ਹੈ। ਇਸ ਦੌਰਾਨ ਪੁਲਿਸ ਨੇ ਅੱਡੇ ਵਿੱਚ ਆਉਣ ਵਾਲੀ ਅਤੇ ਜਾਣ ਵਾਲੀ ਹਰ ਬੱਸ ਦੀ ਤਲਾਸ਼ੀ ਲਈ।
ਇਸ ਬਾਬਤ ਜਾਣਕਾਰੀ ਦਿੰਦਿਆਂ ਏਐੱਸਆਈ ਜਗਦੀਸ਼ ਕੁਮਾਰ ਨੇ ਦੱਸਿਆ, ਉੰਝ ਤਾਂ ਹਰ ਰੋਜ ਹੀ ਬੱਸ ਅੱਡੇ ਦੀ ਤਲਾਸ਼ੀ ਲਈ ਜਾਂਦੀ ਹੈ ਪਰ ਜੰਮੂ ਵਿੱਚ ਹੋਏ ਧਮਾਕੇ ਤੋਂ ਬਾਅਦ ਚੈਕਿੰਗ ਹੋਰ ਮੁਸ਼ਤੈਦੀ ਨਾਲ ਕੀਤੀ ਜਾ ਰਹੀ ਹੈ, ਜੇ ਕੋਈ ਸ਼ੱਕੀ ਲਗਦਾ ਹੈ ਤਾਂ ਉਸ ਦੀ ਤਲਾਸ਼ੀ ਲਈ ਜਾ ਰਹੀ ਹੈ ਜੇ ਕੋਈ ਮਹਿਲਾ ਵੀ ਸ਼ੱਕੀ ਹੈ ਤਾਂ ਉਸ ਦੀ ਤਲਾਸ਼ੀ ਲਈ ਵੀ ਮਹਿਲਾ ਪੁਲਿਸ ਹੈ।