ਪਠਾਨਕੋਟ: ਲੋਕਾਂ ਵੱਲੋਂ ਰੁਜ਼ਗਾਰ ਕਮਾਉਣ ਲਈ ਵੱਖਰੇ-ਵੱਖਰੇ ਕੰਮ ਕੀਤੇ ਜਾਂਦੇ ਹਨ। ਇਸੇ ਤਹਿਤ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਵੱਲੋਂ ਰੇਸ਼ਮ ਦੇ ਕੀੜੇ ਨੂੰ ਪਾਲ ਕੇ ਰੁਜ਼ਗਾਰ ਕਮਾਇਆ ਜਾ ਰਿਹਾ ਹੈ। ਇਹ ਕਾਰੋਬਾਰ ਪੰਜਾਬ ਸਰਕਾਰ ਦਾ ਸੇਰੀਕਲਚਰ ਵਿਭਾਗ ਸਾਲ ਵਿੱਚ 3 ਬਾਰ ਬਾਹਰੀ ਰਾਜਾਂ ਤੋਂ ਰੇਸ਼ਮਕੀਟ ਦੀ ਸੀਡ ਮੰਗਵਾੳਂਦਾ ਹੈ। ਜਿਸ ਤੋਂ ਬਾਅਦ 15 ਦਿਨਾਂ ਤੱਕ ਇਨ੍ਹਾਂ ਦੀ ਦੇਖਭਾਲ ਕੀਤੀ ਜਾਂਦੀ ਹੈ। ਇਸ ਮਗਰੋਂ ਰੱਖ ਰਖਾਵ ਲਈ ਕਿਸਾਨਾਂ ਨੂੰ ਦਿੱਤਾ ਜਾਂਦਾ ਹੈ। ਦੋ ਮਹੀਨੇ ਬਾਅਦ ਕਈ ਸੂਬਿਆਂ ਵਿੱਚ ਵਪਾਰੀਆਂ ਨੂੰ ਵੇਚ ਕੇ ਕਿਸਾਨ ਵਧੀਆ ਮੁਨਾਫ਼ਾ ਕਮਾਉਂਦੇ ਹਨ। ਪੰਜਾਬ 'ਚ 80 ਫੀਸਦੀ ਰੇਸ਼ਮ ਦੇ ਕੀੜੇ ਨੂੰ ਪਾਲਣ ਦਾ ਕੰਮ ਕੀਤਾ ਜਾਂਦਾ ਹੈ।
ਸਰਕਾਰ ਵੱਲੋਂ ਪਹਿਲ: ਮੈਨੇਜ਼ਰ ਅਵਤਾਰ ਸਿੰਘ ਨੇ ਕਿਹਾ ਕਿ ਵਿਭਾਗ ਕੇਂਦਰੀ ਰੇਸ਼ਮ ਬੋਰਡ ਤੋਂ ਰੇਸ਼ਮ ਦੇ ਕੀੜਿਆਂ ਦੀ ਸੀਡ ਨੂੰ ਖਰੀਦਦਾ ਹੈ। ਜਿਸ ਤੋਂ ਬਾਅਦ ਇਨ੍ਹਾਂ ਨੂੰ ਵਿਸ਼ੇਸ਼ ਤਾਪਮਾਨ ਵਿੱਚ ਰੱਖਿਆ ਜਾਂਦਾ ਹੈ ਅਤੇ ਫਿਰ ਕਿਸਾਨਾਂ ਨੂੰ ਦਿੱਤਾ ਜਾਂਦਾ ਹੈ। ਅਵਤਾਰ ਸਿੰਘ ਨੇ ਕਿਹਾ ਕਿ ਇਸ ਕੰਮ ਨੂੰ ਹੋਰ ਵਧਾਉਣ ਲਈ ਸਰਾਕਰ ਵੱਲੋਂ ਵੀ ਪਹਿਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਪਠਾਨਕੋਟ 'ਚ ਰੇਸ਼ਮ ਮਲਵਰੀ ਤੋਂ ਹੀ ਰੇਸ਼ਮ ਪੈਦਾ ਹੁੰਦੀ ਸੀ ਅਤੇ ਹੁਣ ਏਰੀ ਅਤੇ ਟਸਰ ਨਾਲ ਵੀ ਰੇਸ਼ਮ ਤਿਆਰ ਕੀਤੀ ਜਾ ਰਹੀ ਹੈ। ਅਜਿਹਾ ਕਰਨ ਨਾਲ ਪੰਜਾਬ ਦੇ ਉੱਤਰੀ ਖੇਤਰ ਵਿੱਚ ਰੇਸ਼ਮ ਦੇ ਤਿੰਨ ਕਿਸਮਾਂ ਦਾ ਉਤਪਾਦ ਕਰਨ ਵਾਲਾ ਪਹਿਲਾ ਰਾਜ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਵਿਭਾਗ ਵੱਲੋਂ ਕੀੜੇ ਪਾਲਣ 'ਚ ਲੋਕਾਂ ਦੀ ਕਾਫ਼ੀ ਮਦਦ ਕੀਤੀ ਜਾਂਦੀ ਹੈ ਅਤੇ ਜਦੋਂ ਇਨਾਂ ਕੀੜਿਆਂ ਤੋਂ ਰੇਸ਼ਮ ਦਾ ਉਤਪਾਦ ਹੁੰਦਾ ਸੀ ਤਾਂ ਉਹ ਕਲਕੱਤਾ ਅਤੇ ਕਰਨਾਟਕ, ਜੰਮੂ ਵਰਗੇ ਰਾਜਾਂ ਤੋਂ ਆ ਕੇ ਵਪਾਰੀ ਇਸ ਨੂੰ ਖਰੀਦਦੇ ਹਨ। ਇਸ ਵਪਾਰ ਤੋਂ ਕਿਸਾਨਾਂ ਨੂੰ ਕਾਫ਼ੀ ਮੁਨਾਫ਼ਾ ਹੁੰਦਾ ਹੈ।