ਪਠਾਨਕੋਟ: ਕਹਿੰਦੇ ਨੇ ਜਦੋਂ ਵੀ ਰੱਬ ਦਿੰਦਾ, ਤਾਂ ਛੱਪੜ ਫਾੜ ਕੇ ਦਿੰਦਾ ਹੈ, ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਪਠਾਨਕੋਟ ਵਿੱਚ ਜਿੱਥੇ ਗਗਨ ਨਾਂਅ ਦਾ ਆੜ੍ਹਤੀਆ ਕਰੋੜਪਤੀ ਬਣ ਗਿਆ।
ਦੱਸ ਦਈਏ, ਪਠਾਨਕੋਟ ਦੇ ਰਹਿਣ ਵਾਲੇ ਗਗਨ ਦਾ ਡੇਢ ਕਰੋੜ ਦਾ ਲਾਟਰੀ ਬੰਪਰ ਨਿਕਲਿਆ ਜਿਸ ਤੋਂ ਬਾਅਦ ਉਸ ਦੀ ਖ਼ੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ। ਉਧਰ ਉਸ ਦੇ ਘਰ ਵਿੱਚ ਵੀ ਖ਼ੁਸ਼ੀ ਦਾ ਮਾਹੌਲ ਹੈ, ਤੇ ਲੋਕਾਂ ਦੀ ਭੀੜ ਲੱਗੀ ਹੋਈ ਹੈ।
ਲੋਹੜੀ ਬੰਪਰ ਵਿਜੇਤਾ ਆੜ੍ਹਤੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਲਾਟਰੀ ਵੇਚਣ ਵਾਲਾ ਖੁਦ ਉਸ ਕੋਲ ਆਇਆ ਸੀ ਤੇ ਲੋਹੜੀ ਬੰਪਰ ਪਾਉਣ ਲਈ ਕਿਹਾ। ਇਸ ਤੋਂ ਬਾਅਦ ਉਸ ਦਾ ਫੋਨ ਆਇਆ ਕਿ ਉਨ੍ਹਾਂ ਦਾ ਲੋਹੜੀ ਬੰਪਰ ਨਿਕਲ ਗਿਆ ਹੈ।
ਇਹ ਸੁਣ ਕੇ ਉਸ ਨੂੰ ਬੜੀ ਹੈਰਾਨਗੀ ਹੋਈ ਤੇ ਉਹ ਕਾਫ਼ੀ ਖ਼ੁਸ਼ ਹੋਇਆ। ਲਾਟਰੀ ਨਿਕਲਣ ਨਾਲ ਗਗਨ ਦੇ ਘਰ ਕਾਫ਼ੀ ਖ਼ੁਸ਼ੀ ਦਾ ਮਾਹੌਲ ਤੇ ਪਤਾ ਲੱਗਣ 'ਤੇ ਨੇੜੇ-ਤੇੜੇ ਦੇ ਲੋਕ ਉਸ ਦੇ ਘਰ ਮੁਬਾਰਕਾਂ ਦੇਣ ਲਈ ਪੁੱਜ ਰਹੇ ਹਨ।