ਪੰਜਾਬ

punjab

ETV Bharat / state

ਪਠਾਨਕੋਟ ਹਸਪਤਾਲ ਦਾ ਕਾਇਆਕਲਪ ਯੋਜਨਾ ਤਹਿਤ ਕੀਤਾ ਗਿਆ ਨਿਰੀਖਣ

ਪਠਾਨਕੋਟ ਸਰਕਾਰੀ ਹਸਪਤਾਲ ਦਾ ਕਾਇਆਕਲਪ ਯੋਜਾਨ ਅਧੀਨ ਟੀਮ ਵੱਲੋਂ ਨਿਰੀਖਣ ਕੀਤਾ ਗਿਆ। ਇਸ ਦੀ ਜਾਣਕਾਰੀ ਦਿੰਦੇ ਹੋਏ ਐੱਸ.ਐੱਮ.ਓ. ਭੁਪਿੰਦਰ ਸਿੰਘ ਨੇ ਦੱਸਿਆ ਕਿ ਟੀਮ ਵੱਲੋਂ ਹਸਪਤਾਲ ਵਿੱਚ ਮਰੀਜ਼ਾਂ ਨੂੰ ਦਿੱਤੀਆਂ ਜਾਂਦੀਆਂ ਸਿਹਤ ਸਹੂਲਤਾਂ ਅਤੇ ਸਾਫ਼-ਸਫਾਈ ਦਾ ਨਿਰੀਖਣ ਕੀਤਾ ਗਿਆ ਹੈ।

pathankot-hospital-team-inspects-under-rejuvenation-plan
ਫੋਟੋ

By

Published : Feb 27, 2020, 8:21 PM IST

ਪਠਾਨਕੋਟ : ਕਾਇਆਕਲਪ ਯੋਜਨਾ ਦੇ ਤਹਿਤ ਸਰਕਾਰੀ ਹਸਪਤਾਲ ਪਠਾਨਕੋਟ ਦਾ ਨਿਰੀਖਣ ਕਰਨ ਲਈ ਚੰਡੀਗੜ੍ਹ ਤੋਂ ਇੱਕ ਟੀਮ ਪਹੁੰਚੀ। ਟੀਮ ਵੱਲੋਂ ਹਸਪਤਾਲ ਵਿੱਚ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਨਿਰੀਖਣ ਕੀਤਾ ਗਿਆ ਹੈ।

ਪਠਾਨਕੋਟ ਹਸਪਤਾਲ ਦਾ ਟੀਮ ਵੱਲੋਂ ਕਾਇਆਕਲਪ ਯੋਜਨਾ ਤਹਿਤ ਕੀਤਾ ਗਿਆ ਨਿਰੀਖਣ

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਵਿਕਰਾਂਤ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਪੰਜਾਬ ਦੇ 18 ਹਸਪਤਾਲ ਵਿੱਚ ਆਉਂਦੇ ਹਨ। ਉਨ੍ਹਾਂ ਕਿਹਾ ਇਸ ਜਾਂਚ ਵਿੱਚ ਹਸਪਤਾਲ ਵਿੱਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੇ ਸਾਫ਼-ਸਫਾਈ ਦੀ ਜਾਂਚ ਕੀਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਬਜਟ 2020 : ਪੰਜਾਬ ਸਰਕਾਰ ਦੇ ਪਿਛਲੇ 2 ਬਜਟਾਂ 'ਚ ਸਿੱਖਿਆ ਲਈ ਕੀਤੇ ਗਏ ਐਲਾਨਾਂ ਦਾ ਲੇਖਾ-ਜੋਖਾ

ਇਸ ਨਿਰਿਖਣ ਬਾਰੇ ਗੱਲ ਕਰਦੇ ਹੋੲ ਐੱਸ.ਐੱਮ.ਓ. ਡਾਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਹਸਪਤਾਲ ਵਿੱਚ ਯੋਜਨਾ ਵਿੱਚ 2 ਵਾਰ ਪੰਜਾਬ ਵਿੱਚੋਂ ਪਹਿਲੇ ਤੇ 2 ਵਾਰ ਦੂਜੇ ਨੰਬਰ 'ਤੇ ਰਹਿ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਨੰਬਰ 'ਤੇ ਰਹਿਣ ਵਾਲੇ ਹਸਪਤਾਲ ਨੂੰ 25 ਲੱਖ ਦੀ ਗਰਾਂਟ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਦੀ ਪੂਰੀ ਟੀਮ ਹਸਪਤਾਲ ਵਿੱਚ ਆਏ ਮਰੀਜ਼ਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਮਹਿਨਤ ਕਰ ਰਹੀ ਹੈ।

ABOUT THE AUTHOR

...view details