ਪੰਜਾਬ

punjab

ETV Bharat / state

ਪਠਾਨਕੋਟ ਹੈਲੀਕਪਟਰ ਕਰੈਸ਼: ਪਾਇਲਟ ਅਤੇ ਸਹਿ ਪਾਇਲਟ ਦੀ ਭਾਲ ਜਾਰੀ - ਪਾਇਲਟ ਅਤੇ ਸਹਿ ਪਾਇਲਟ

ਪਾਇਲਟ ਅਤੇ ਸਹਿ ਪਾਇਲਟ ਦੀ ਭਾਲ ਦੇ ਲਈ ਪਠਾਨਕੋਟ ਅਤੇ ਜੰਮੂ ਪ੍ਰਸ਼ਾਸਨ ਵੱਲੋਂ ਲਗਾਤਾਰ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਫਿਲਹਾਲ ਅਜੇ ਤੱਕ ਪਾਇਲਟ ਅਤੇ ਕੋ ਪਾਇਲਟ ਦੀ ਕੋਈ ਵੀ ਜਾਣਕਾਰੀ ਨਹੀਂ ਮਿਲ ਸਕੀ ਹੈ।

ਪਠਾਨਕੋਟ ਹੈਲੀਕਾਪਟਰ ਕਰੈਸ਼: ਪਾਇਲਟ ਅਤੇ ਸਹਿ ਪਾਇਲਟ ਦੀ ਭਾਲ ਜਾਰੀ
ਪਠਾਨਕੋਟ ਹੈਲੀਕਾਪਟਰ ਕਰੈਸ਼: ਪਾਇਲਟ ਅਤੇ ਸਹਿ ਪਾਇਲਟ ਦੀ ਭਾਲ ਜਾਰੀ

By

Published : Aug 3, 2021, 5:32 PM IST

ਪਠਾਨਕੋਟ: ਜ਼ਿਲ੍ਹੇ ’ਚ ਰਣਜੀਤ ਸਾਗਰ ਡੈਮ 'ਚ ਆਰਮੀ ਦਾ ਏਵੀਏਸ਼ਨ ਏਐਲਐਚ ਧਰੁਵ ਹੈਲੀਕਪਟਰ ਕਰੈਸ਼ ਹੋ ਗਿਆ। ਇਸ ਦੌਰਾਨ ਹੈਲੀਕਾਪਟਰ ਦੇ ਪਾਇਲਟ ਅਤੇ ਸਹਿ ਪਾਇਲਟ ਦੀ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ। ਜਿਨ੍ਹਾਂ ਦੀ ਭਾਲ ਲਗਾਤਾਰ ਕੀਤੀ ਜਾ ਰਹੀ ਹੈ।

ਮਿਲੀ ਜਾਣਕਾਰੀ ਮੁਤਾਬਿਕ ਪਾਇਲਟ ਅਤੇ ਸਹਿ ਪਾਇਲਟ ਦੀ ਭਾਲ ਦੇ ਲਈ ਪਠਾਨਕੋਟ ਅਤੇ ਜੰਮੂ ਪ੍ਰਸ਼ਾਸਨ ਵੱਲੋਂ ਲਗਾਤਾਰ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਫਿਲਹਾਲ ਅਜੇ ਤੱਕ ਪਾਇਲਟ ਅਤੇ ਕੋ ਪਾਇਲਟ ਦੀ ਕੋਈ ਵੀ ਜਾਣਕਾਰੀ ਨਹੀਂ ਮਿਲ ਸਕੀ ਹੈ। ਪ੍ਰਸ਼ਾਸਨ ਵੱਲੋਂ ਜਹਾਜ਼ ਦਾ ਕੁਝ ਮਲਵਾ ਝੀਲ ਦੇ ਵਿੱਚੋਂ ਬਾਹਰ ਕੱਢ ਲਿਆ ਗਿਆ ਹੈ।

ਪਠਾਨਕੋਟ ਹੈਲੀਕਾਪਟਰ ਕਰੈਸ਼: ਪਾਇਲਟ ਅਤੇ ਸਹਿ ਪਾਇਲਟ ਦੀ ਭਾਲ ਜਾਰੀ

ਮਾਮਲੇ ਸਬੰਧੀ ਐੱਸਐੱਸਪੀ ਪਠਾਨਕੋਟ ਨੇ ਦੱਸਿਆ ਕਿ ਪਠਾਨਕੋਟ ਜੰਮੂ ਪ੍ਰਸ਼ਾਸਨ ਅਤੇ ਐਨਡੀਆਰਐਫ ਦੀਆਂ ਟੀਮਾਂ ਵੱਲੋਂ ਲਗਾਤਾਰ ਰੈਸਕਿਊ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਪਾਇਲਟ ਅਤੇ ਕੋ ਪਾਇਲਟ ਦੀ ਭਾਲ ਵੀ ਕੀਤੀ ਜਾ ਰਹੀ ਹੈ।

ਇਹ ਵੀ ਪੜੋ: ਹੈਲੀਕਾਪਟਰ ਕਰੈਸ਼ ਦੀਆਂ ਤਾਜ਼ਾ ਤਸਵੀਰਾਂ ਆਈਆਂ ਸਾਹਮਣੇ

ABOUT THE AUTHOR

...view details