ਪਠਾਨਕੋਟ: ਸਿਵਲ ਹਸਪਤਾਲ ਪ੍ਰਸ਼ਾਸਨ ਨੇ ਲੋਕਾਂ ਦੇ ਅੱਗੇ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਕੋਈ ਅਫਵਾਹ ਨਾ ਫੈਲਾਉਣ। ਕੋਰੋਨਾ ਵਾਇਰਸ ਤੋਂ ਕਿਸੇ ਵੀ ਤਰ੍ਹਾਂ ਘਬਰਾਉਣ ਦੀ ਲੋੜ ਨਹੀਂ ਹੈ।
ਪਠਾਨਕੋਟ ਵਿੱਚ ਜੋ ਲੋਕ ਵਿਦੇਸ਼ਾਂ ਤੋਂ ਆ ਰਹੇ ਹਨ ਉਨ੍ਹਾਂ ਦਾ ਚੈਕਅੱਪ ਕਰਨ ਦੇ ਲਈ ਆਈਸੋਲੇਸ਼ਨ ਵਾਰਡ ਅਤੇ ਡਾਕਟਰਾਂ ਦੀ ਖਾਸ ਟੀਮ ਤਾਇਨਾਤ ਕੀਤੀ ਗਈ ਹੈ। ਜਿੰਨੇ ਵੀ ਲੋਕ ਵਿਦੇਸ਼ਾ ਤੋਂ ਪਠਾਨਕੋਟ ਆ ਰਹੇ ਹਨ ਉਨ੍ਹਾਂ ਦੀ ਲਗਾਤਾਰ 14 ਦਿਨ ਤੱਕ ਜਾਂਚ ਕੀਤੀ ਜਾਂਦੀ ਹੈ।