ਪਠਾਨਕੋਟ: ਆਧੁਨਿਕ ਸੁਖ ਸੁਵਿਧਾਵਾਂ ਵਾਲਾ ਪਠਾਨਕੋਟ ਦਾ ਸਰਕਾਰੀ ਹਸਪਤਾਲ ਹੁਣ ਰਾਸ਼ਟਰੀ ਪੱਧਰ ਲਈ ਤਿਆਰ ਕੀਤਾ ਜਾ ਰਿਹਾ ਹੈ। ਪਠਾਨਕੋਟ ਦਾ ਇਹ ਸਰਕਾਰੀ ਹਸਪਤਾਲ ਸੂਬੇ ਦਾ ਸਭ ਤੋਂ ਵੱਧ ਸਫਾਈ ਅਤੇ ਸਹੁਲਤਾਂ ਵਾਲਾ ਹਸਪਤਾਲ ਐਲਾਨੀਆਂ ਜਾ ਚੁੱਕਾ ਹੈ ਅਤੇ ਹੁਣ ਲਕਸ਼ ਮੁਹਿੰਮ ਤਹਿਤ ਰਾਸ਼ਟਰੀ ਪੱਧਰ 'ਤੇ ਲਿਜਾਣ ਲਈ ਇੱਕ ਸੂਬਾ ਪੱਧਰੀ ਟੀਮ ਵੱਲੋਂ ਹਸਪਤਾਲ ਦਾ ਨਿਰਖਣ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਹਸਪਤਾਲ ਦਾ ਨਾਂਅ ਰਾਸ਼ਟਰੀ ਪੱਧਰ 'ਤੇ ਹੋਣ ਜਾ ਰਹੇ ਮੁਕਾਬਲੇ ਵਿੱਚ ਭੇਜਿਆ ਜਾਵੇਗਾ।
ਪੰਜਾਬ ਦਾ ਇਹ ਸਰਕਾਰੀ ਹਸਪਤਾਲ ਬਣ ਸਕਦਾ ਹੈ ਰਾਸ਼ਟਰੀ ਪੱਧਰ ਦਾ ਹਸਪਤਾਲ
ਪਠਾਨਕੋਟ ਦਾ ਸਰਕਾਰੀ ਹਸਪਤਾਲ ਹੁਣ ਰਾਸ਼ਟਰੀ ਪੱਧਰ ਦੇ ਮੁਕਾਬਲੇ ਲਈ ਤਿਆਰ ਹੋ ਰਿਹਾ ਹੈ। ਸੂਬਾ ਪੱਧਰੀ ਟੀਮ ਵੱਲੋਂ ਹਸਪਤਾਲ ਦਾ ਨਿਰਖਣ ਕੀਤਾ ਗਿਆ। ਹਸਪਤਾਲ ਦਾ ਨਾਂਅ ਰਾਸ਼ਟਰੀ ਪੱਧਰ 'ਤੇ ਹੋਣ ਜਾ ਰਹੇ ਮੁਕਾਬਲੇ ਵਿੱਚ ਭੇਜਿਆ ਜਾਵੇਗਾ।
ਫ਼ੋਟੋ
ਮੀਡੀਆ ਨਾਲ ਗੱਲਬਾਤ ਕਰਦਿਆਂ ਹਸਪਤਾਲ ਦੇ ਐੱਸ.ਐੱਮ.ਓ ਨੇ ਕਿਹਾ ਕਿ ਸੂਬਾ ਪੱਧਰ ਦੀ ਟੀਮ ਵੱਲੋਂ ਹਸਪਤਾਲ ਦਾ ਨਿਰਖਣ ਕੀਤਾ ਗਿਆ ਹੈ ਅਤੇ ਇਸ ਹਸਪਤਾਲ ਨੂੰ ਰਾਸ਼ਟਰੀ ਪੱਧਰ ਦਾ ਹਸਪਤਾਲ ਬਣਾਉਣ ਲਈ ਤਿਆਰ ਕੀਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਟੀਮ ਦੀ ਮਦਦ ਨਾਲ ਉਹ ਇਸ ਨੂੰ ਹੋਰ ਵੀ ਬੇਹਤਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਪਠਾਨਕੋਟ ਦਾ ਸਰਕਾਰੀ ਹਸਪਤਾਲ ਮੁਕਾਬਲੇ 'ਚ ਅਵੱਲ ਰਵੇਗਾ।