ਪਠਾਨਕੋਟ: ਬੀਤੀ ਰਾਤ ਹੋਈ ਭਾਰੀ ਬਰਸਾਤ ਕਾਰਨ ਜਿੱਥੇ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ, ਉੱਥੇ ਹੀ ਲੋਕਾਂ ਨੂੰ ਸੜਕਾਂ ਤੋਂ ਲੰਘਣਾ ਮੁਸ਼ਕਿਲ ਹੋ ਗਿਆ ਹੈ, ਪਠਾਨਕੋਟ ਸ਼ਹਿਰ (Pathankot city) 'ਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸੜਕਾਂ 'ਤੇ ਪਾਣੀ ਭਰ ਕੇ ਵਾਹਨ ਲੰਘ ਰਹੇ ਹਨ, ਜਦਕਿ ਪਠਾਨਕੋਟ (Pathankot) 'ਚ ਪਾਣੀ ਭਰਨ ਦੀ ਸਥਿਤੀ ਬਣੀ ਹੋਈ ਹੈ। ਸਿਵਲ ਹਸਪਤਾਲ (Civil Hospital) 'ਚ ਵੀ ਦੇਖਿਆ ਗਿਆ, ਇੱਥੋਂ ਤੱਕ ਕਿ ਮਹਿਲਾ ਵਾਰਡ (Women's Ward) ਨੂੰ ਵੀ ਖਾਲੀ ਕਰਵਾਉਣਾ ਪਿਆ ਅਤੇ ਮਰੀਜ਼ਾਂ ਨੂੰ ਕਿਸੇ ਹੋਰ ਜਗ੍ਹਾ 'ਤੇ ਤਬਦੀਲ ਕਰਨਾ ਪਿਆ, ਵਧਦੇ ਪਾਣੀ ਨੂੰ ਦੇਖਦੇ ਹੋਏ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ।
ਇਹ ਪਾਣੀ ਕਿਸੇ ਦਰਿਆ ਦਾ ਨਹੀਂ ਸੀ, ਪਰ ਪਠਾਨਕੋਟ 'ਚ ਹੋਈ ਬਾਰਿਸ਼ (Rain in Pathankot) ਕਾਰਨ ਹਰ ਪਾਸੇ ਜਲ-ਥਲ ਦੀ ਸਥਿਤੀ ਪੈਦਾ ਹੋ ਗਈ ਹੈ, ਜਿਸ ਦਾ ਕਾਰਨ ਬੀਤੀ ਰਾਤ ਹੋਈ ਜ਼ਿਆਦਾ ਬਰਸਾਤ ਅਤੇ ਇਸ ਕਾਰਨ ਪਾਣੀ ਦੀ ਨਿਕਾਸੀ ਦਾ ਸਹੀ ਢੰਗ ਨਾਲ ਨਾ ਹੋਣਾ ਦੱਸਿਆ ਜਾ ਰਿਹਾ ਹੈ। ਸ਼ਹਿਰ ਦੀਆਂ ਸੜਕਾਂ ਤੋਂ ਇਲਾਵਾ ਸਿਵਲ ਹਸਪਤਾਲ (Civil Hospital) 'ਚ ਵੀ ਆਇਆ ਪਾਣੀ, ਲੋਕਾਂ ਦਾ ਸੜਕਾਂ ਤੋਂ ਲੰਘਣਾ ਔਖਾ ਹੋ ਗਿਆ ਅਤੇ ਹਸਪਤਾਲ (Hospital) 'ਚ ਵੀ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ।