ਪਠਾਨਕੋਟ:ਇਕ ਪਾਸੇ ਜਿੱਥੇ ਸੂਬੇ ਵਿੱਚ ਬਿਜਲੀ ਸੰਕਟ ਦੇ ਕਾਰਨ ਕਿਸਾਨਾਂ ਦੀ ਝੋਨੇ ਦੀ ਫਸਲ ਲਗਾਉਣ ਦੇ ਵਿਚ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਝੋਨੇ ਦੀ ਫਸਲ ਨੂੰ ਲਗਾਉਣ ਦੇ ਲਈ ਨਹਿਰੀ ਵਿਭਾਗ ਕਿਸਾਨਾਂ (Farmers)ਦੇ ਲਈ ਇੱਕ ਵਰਦਾਨ ਸਾਬਿਤ ਹੋ ਕੇ ਨਿਕਲਿਆ ਹੈ। ਵਿਭਾਗ ਵੱਲੋਂ ਨਹਿਰਾਂ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ।ਪਠਾਨਕੋਟ ਦੇ ਵੱਖ-ਵੱਖ ਜਗ੍ਹਾ ਉਤੇ ਜਿੱਥੇ ਕਿ ਕਿਸਾਨਾਂ ਵੱਲੋਂ ਜੋ ਛੋਟੇ ਨਾਲੇ ਨਹਿਰਾਂ ਵਿੱਚੋਂ ਕੱਢੇ ਗਏ ਹਨ।ਉਹ ਝੋਨੇ ਦੀ ਲਗਾਈ ਦੇ ਵਿੱਚ ਕਾਰਗਰ ਸਾਬਤ ਹੋ ਰਹੇ ਹਨ।ਜਿਸ ਨੂੰ ਲੈ ਕੇ ਉਨ੍ਹਾਂ ਨੇ ਨਹਿਰੀ ਵਿਭਾਗ (Department of Canal)ਦਾ ਧੰਨਵਾਦ ਕੀਤਾ ਹੈ ਅਤੇ ਨਹਿਰੀ ਵਿਭਾਗ ਦੇ ਯਤਨਾ ਸਦਕਾ ਹੀ ਝੋਨੇ ਦੀ ਫ਼ਸਲ ਸਹੀ ਤਰੀਕੇ ਨਾਲ ਲੱਗ ਰਹੀ ਹੈ।
Pathankot:ਬਿਜਲੀ ਸੰਕਟ ਦੌਰਾਨ ਨਹਿਰੀ ਵਿਭਾਗ ਕਿਸਾਨਾਂ ਲਈ ਬਣਿਆ ਵਰਦਾਨ
ਪਠਾਨਕੋਟ ਵਿਚ ਨਹਿਰੀ ਵਿਭਾਗ (Department of Canal)ਵੱਲੋਂ ਨਹਿਰਾਂ ਵਿਚ ਪਾਣੀ ਛੱਡ ਕੇ ਕਿਸਾਨਾਂ ਦੀ ਮਦਦ ਕੀਤੀ ਜਾ ਰਹੀ ਹੈ।ਕਿਸਾਨਾਂ ਦਾ ਕਹਿਣਾ ਹੈ ਕਿ ਨਹਿਰੀ ਵਿਭਾਗ ਦੇ ਯਤਨਾਂ ਸਦਕਾ ਝੋਨਾ ਲੱਗ ਗਿਆ ਹੈ।
ਕਿਸਾਨਾਂ ਨੇ ਕਿਹਾ ਕਿ ਪਿਛਲੇ ਦਿਨਾਂ ਦੇ ਵਿੱਚ ਬਿਜਲੀ ਸੰਕਟ ਦੇ ਕਾਰਨ ਝੋਨੇ ਦੀ ਫਸਲ ਲਗਾਉਣ ਦੇ ਵਿਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਨਹਿਰੀ ਵਿਭਾਗ ਵੱਲੋਂ ਛੱਡੇ ਗਏ ਪਾਣੀ ਦੇ ਕਾਰਨ ਉਨ੍ਹਾਂ ਨੂੰ ਕਾਫੀ ਫਾਇਦਾ ਮਿਲਿਆ ਹੈ।ਨਹਿਰਾਂ ਦੇ ਵਿਚੋ ਸਿੰਚਾਈ ਲਈ ਕੱਢੇ ਗਏ ਛੋਟੇ ਨਾਲੇ ਖੇਤਾਂ ਤੱਕ ਪਹੁੰਚਾਏ ਗਏ ਹਨ। ਜੋ ਕਿ ਫ਼ਸਲ ਲਗਾਉਣ ਵਿੱਚ ਕਾਫ਼ੀ ਕਾਰਗਰ ਸਿੱਧ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੀ ਸਮੱਸਿਆ ਨੂੰ ਵੇਖਦੇ ਹੋਏ ਡਿਮਾਂਡ ਦੇ ਹਿਸਾਬ ਦੇ ਨਾਲ ਪਾਣੀ ਛੱਡਿਆ ਜਾ ਰਿਹਾ ਹੈ। ਯੂਬੀਡੀਸੀ ਨਹਿਰ ਦੇ ਜ਼ਰੀਏ ਕਿਸਾਨਾਂ ਤੱਕ ਪਾਣੀ ਪਹੁੰਚਾਇਆ ਜਾ ਰਿਹਾ ਹੈ।
ਇਹ ਵੀ ਪੜੋ:ਪੰਜਾਬ ਦੀਆਂ ਔਰਤਾਂ ਨੇ ਘਰੋਂ ਬਾਹਰ ਕੱਢੇ ਸਿਲੰਡਰ, ਮੋਦੀ ਨੂੰ ਦਿੱਤਾ ਸੰਦੇਸ਼!