ਪਠਾਨਕੋਟ:ਪਹਾੜੀ ਖੇਤਰ 'ਚ ਰੇਸ਼ਮ ਦੇ ਕੀੜਿਆਂ ਤੋਂ ਤਿਆਰ ਹੋਣ ਵਾਲੀ ਸਿਲਕ ਦਾ ਪੂਰੇ ਦੇਸ਼ ਦੇ ਵਿੱਚ ਡੰਕਾ ਵੱਜਦਾ ਹੈ। ਜ਼ਿਲ੍ਹਾ ਪਠਾਨਕੋਟ ਦੇ ਪਹਾੜੀ ਖੇਤਰ ਦੇ ਸ਼ਾਹਪੁਰ ਕੰਡੀ ਅਤੇ ਧਾਰ ਇਲਾਕੇ ਦੇ ਕਰੀਬ 1 ਹਜ਼ਾਰ ਪਰਿਵਾਰ ਰੇਸ਼ਮ ਦੇ ਕੀੜਿਆਂ ਤੋਂ ਤਿੰਨ ਪ੍ਰਕਾਰ ਦੀ ਸਿਲਕ ਤਿਆਰ ਕਰਦੇ ਹਨ। ਜਿਸ ਦਾ ਉਤਪਾਦਨ ਪਿਛਲੇ ਲੰਬੇ ਸਮੇਂ ਤੋਂ ਕੀਤਾ ਜਾ ਰਿਹਾ ਹੈ ।ਜਿਸ ਦੇ ਵਿੱਚ ਏਰੀ, ਮਲਵਰੀ ਅਤੇ ਟਸਰ ਸਿਲਕ ਮੁੱਖ ਹਨ। ਜ਼ਿਲ੍ਹੇ 'ਚ ਹਜ਼ਾਰ ਪਰਿਵਾਰ ਇਹ ਕੰਮ ਕਰਕੇ ਆਪਣਾ ਪਾਲਣ ਪੋਸ਼ਣ ਕਰਦੇ ਹਨ।
ਰੇਸਮ ਦੇ ਕੀੜਿਆਂ ਤੋਂ ਪਲ ਰਹੇ ਹਜ਼ਾਰਾਂ ਪਰਿਵਾਰ, ਪੱਛਮੀ ਬੰਗਾਲ ਦੇ ਵਪਾਰੀ ਵੀ ਕਰਦੇ ਨੇ ਤਾਰੀਫ਼, ਦੇਖੋ ਖਾਸ ਰਿਪੋਰਟ
ਜਿਸ ਸਿਲਕ ਨੂੰ ਲੋਕ ਬਹੁਤ ਪੰਸਦ ਕਰਦੇ ਨੇ ਅਤੇ ਪੂਰੇ ਦੇਸ਼ 'ਚ ਮਸ਼ਹੂਰ ਹੈ। ਉਹ ਸਿਲਕ ਕਿਵੇਂ ਅਤੇ ਕਿਸ ਤੋਂ ਬਣਦੀ ਹੈ, ਇਹ ਜਾਣਨ ਲਈ ਪੜ੍ਹੋ ਪੂਰੀ ਖ਼ਬਰ...
Published : Dec 16, 2023, 9:17 PM IST
ਸਿਲਕ ਦਾ ਮੰਡੀਕਰਨ:ਰੇਸ਼ਮ ਦੇ ਕੀੜਿਆਂ ਤੋਂ ਤਿਆਰ ਹੋਣ ਵਾਲੀ ਸਿਲਕ ਪੂਰੇ ਦੇਸ਼ ਦੇ ਵਿੱਚ ਮਸ਼ਹੂਰ ਹੈ ਅਤੇ ਇਸ ਦੇ ਮੰਡੀਕਰਨ ਦੇ ਵਿੱਚ ਵੀ ਵਿਭਾਗ ਆਪਣਾ ਅਹਿਮ ਯੋਗਦਾਨ ਦੇ ਰਿਹਾ ਹੈ। ਪੱਛਮੀ ਬੰਗਾਲ ਦੇ ਵਿੱਚ ਇਸ ਦੀ ਬਹੁਤ ਡਿਮਾਂਡ ਅਤੇ ਵਪਾਰੀ ਪੱਛਮੀ ਬੰਗਾਲ ਤੋਂ ਇਸ ਨੂੰ ਪਠਾਨਕੋਟ ਖਰੀਦਣ ਦੇ ਲਈ ਆਉਂਦੇ ਵੀ ਹਨ।ਇਸੇ ਕਾਰਨ ਇਹ ਇੱਕ ਵਪਾਰ ਦਾ ਵਧੀਆ ਸਾਧਨ ਬਣ ਰਿਹਾ ਹੈ। ਪੰਜਾਬ ਦੇ ਚਾਰ ਜ਼ਿਲਿਆਂ ਵਿੱਚ ਇਹ ਕੰਮ ਕਾਫੀ ਵੱਡੀ ਗਿਣਤੀ ਵਿੱਚ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ।
ਕਿਸਾਨ ਨੂੰ ਮਿਲ ਰਿਹਾ ਲਾਭ:ਇਸ ਕੰਮ ਬਾਰੇ ਵਿਭਾਗ ਦੇ ਅਧਿਕਾਰੀ ਮਨਜੀਤ ਸਿੰਘ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜ਼ਿਲਾ ਪਠਾਨਕੋਟ ਦੇ ਵਿੱਚ ਕਰੀਬ ਇੱਕ ਹਜ਼ਾਰ ਪਰਿਵਾਰ ਇਹ ਕੰਮ ਕਰ ਰਹੇ ਹਨ। ਕਿਸਾਨਾਂ ਵੱਲੋਂ ਤਿਆਰ ਫ਼ਸਲ ਦੀ ਰੇਸ਼ਮ ਪੱਛਮੀ ਬੰਗਾਲ ਦੇ ਵਿੱਚ ਕਾਫੀ ਪਸੰਦ ਕੀਤੀ ਜਾਂਦੀ ਹੈ ਅਤੇ ਇਸ ਨੂੰ ਵਪਾਰੀ ਖਰੀਦਣ ਦੇ ਲਈ ਪਠਾਨਕੋਟ ਪਹੁੰਚਦੇ ਹਨ। ਉਨਾਂ ਨੇ ਕਿਹਾ ਕਿ ਮਾਰਕੀਟਿੰਗ ਵਿੱਚ ਵਿਭਾਗ ਕਿਸਾਨਾਂ ਦੀ ਮਦਦ ਕਰ ਰਿਹਾ ਹੈ ਅਤੇ ਸਰਕਾਰ ਵੱਲੋਂ ਕਿਸਾਨਾਂ ਨੂੰ ਚੰਗੇ ਮੁਆਵਜ਼ੇ ਦਿੱਤੇ ਜਾ ਰਹੇ ਹਨ। ਉਹਨਾਂ ਨੇ ਦੱਸਿਆ ਕਿ ਪਠਾਨਕੋਟ, ਰੋਪੜ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਇਸ ਕੰਮ ਨੂੰ ਕਾਫੀ ਹੁਲਾਰਾ ਮਿਲ ਰਿਹਾ ਹੈ।ਜਿਸ ਦੇ ਨਾਲ ਕਿਸਾਨਾਂ ਨੂੰ ਕਾਫੀ ਮੁਨਾਫਾ ਹੁੰਦਾ ਹੈ।