ਤਿਉਹਾਰਾਂ ਦੇ ਚਲਦਿਆਂ ਰੇਲ ਗੱਡੀਆਂ ਦਾ ਸਫ਼ਰ ਹੋ ਰਿਹੈ ਮੁਸ਼ਕਲ - ਪਠਾਨਕੋਟ
ਹੋਲੀ ਦੇ ਤਿਉਹਾਰ ਕਰਕੇ ਰੇਲਾਂ 'ਚ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਦਾ ਸਫ਼ਰ ਹੋ ਰਿਹਾ ਹੈ ਮੁਸ਼ਕਲ ਭਰਿਆ। 30 ਮਾਰਚ ਤੱਕ ਹੋ ਜਾਣਗੀਆਂ ਮੁਸ਼ਕਲਾਂ ਦੂਰ।
ਕਤਾਰ 'ਚ ਲੱਗੇ ਮੁਸਾਫ਼ਰ
ਪਠਾਨਕੋਟ: ਹੋਲੀ ਦੇ ਤਿਉਹਾਰ ਕਰਕੇ ਰੇਲਾਂ 'ਚ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੇਲਾਂ 'ਚ ਰਿਜ਼ਰਵ ਡੱਬਿਆਂ ਦਾ ਹਾਲ ਵੀ ਜਨਰਲ ਡੱਬਿਆਂ ਵਰਗਾ ਹੋਇਆ ਪਿਆ ਹੈ। ਇਸ ਦੇ ਨਾਲ ਹੀ ਤੱਤਕਾਲ ਵਿੱਚ ਵੀ 30 ਮਾਰਚ ਤੱਕ ਟਿਕਟਾਂ ਨਹੀਂ ਮਿਲ ਰਹੀਆਂ ਹਨ।
ਦੱਸ ਦਈਏ, ਤਿਉਹਾਰਾਂ ਵੇਲੇ ਅਕਸਰ ਰੇਲਾਂ ਵਿੱਚ ਭੀੜ ਹੋਣਾ ਆਮ ਹੀ ਹੋ ਜਾਂਦਾ ਹੈ। ਇਸ ਦੌਰਾਨ ਅੰਮ੍ਰਿਤਸਰ, ਜੰਮੂ-ਤਵੀ, ਕਟੜਾ, ਪਠਾਨਕੋਟ ਸਿਟੀ ਅਤੇ ਕੈਂਟ ਰੇਲਵੇ ਸਟੇਸ਼ਨ 'ਤੇ ਆਉਣ ਜਾਣ ਵਾਲੀ ਗੱਡੀਆਂ ਦੀ ਵੇਟਿੰਗ ਲਿਸਟ 100 ਤੋਂ ਵੀ ਪਾਰ ਹੋ ਗਈ ਹੈ। ਇਸ ਤੋਂ ਇਲਾਵਾ ਤੱਤਕਾਲ ਵਿੱਚ ਵੀ ਹੁਣ ਰੇਲ ਦੀ ਟਿਕਟ ਨਹੀਂ ਮਿਲ ਰਹੀ ਹੈ।
ਇਸ ਸਬੰਧੀ ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ 30 ਮਾਰਚ ਤੱਕ ਸਾਰੀਆਂ ਰੇਲਾਂ ਵਿੱਚ ਫੁੱਲ ਬੁਕਿੰਗ ਚੱਲ ਰਹੀ ਹੈ ਤੇ ਹਾਲੇ ਤਾਂ ਬੁਕਿੰਗ ਦਾ ਹਾਲ ਕੁਝ ਅਜਿਹਾ ਹੀ ਰਹੇਗਾ ਪਰ 30 ਮਾਰਚ ਤੱਕ ਸਭ ਠੀਕ ਹੋ ਜਾਵੇਗਾ।