ਪਠਾਨਕੋਟ : ਸੰਗਰੂਰ ਤੋਂ ਸੰਸਦ ਮੈਂਬਰ ਮਾਨ ਨੂੰ ਲਖਨਪੁਰ ਬਾਰਡਰ ’ਤੇ ਜੰਮੂ-ਕਸ਼ਮੀਰ ਜਾਣ ਤੋਂ ਕਠੂਆ ਪੁਲਿਸ ਨੇ ਰੋਕ ਲਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ’ਚ ਅਸੈਂਬਲੀ ਭੰਗ ਕਰਕੇ ਫ਼ੌਜ ਲਾ ਕੇ ਉਸ ਨੂੰ ਅਫਸਪਾ ਦੇ ਹੱਕ ਦਿੱਤੇ ਹੋਏ ਹਨ। ਇਸ ’ਤੇ ਹਾਈਕੋਰਟ ਤੇ ਸੁਪਰੀਮ ਕੋਰਟ ਆਪਣਾ ਕੋਈ ਐਕਸ਼ਨ ਨਹੀਂ ਲੈ ਰਹੇ। Latest news of MP Simranjit Singh Mann.
ਇਸੇ ਦੌਰਾਨ ਸੰਸਦ ਮੈਂਬਰ ਮਾਨ ਨੇ ਕਿਹਾ ਕਿ ਮੈਂ ਉਥੇ ਜਾ ਕੇ ਸਿੱਖਾਂ ਦੀ ਹਾਲਤ ਦੇਖਣਾ ਚਾਹੁੰਦਾ ਹਾਂ ਕਿ ਉਥੇ ਸਿੱਖ ਸੁਰੱਖਿਅਤ ਹਨ ਕਿ ਨਹੀਂ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਇਕ ਸਟੇਟ ਹੈ, ਤੁਸੀਂ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਲੁਧਿਆਣਾ ਜਾਣਾ ਜਾਂ ਚੰਡੀਗੜ੍ਹ ਜਾਣਾ। ਉਨ੍ਹਾਂ ਕਿਹਾ ਕਿ ਜੇ ਮੈਂ ਪੰਜਾਬ ’ਚ ਹਾਂ ਤਾਂ ਜਿਥੇ ਮਰਜ਼ੀ ਚਲਾ ਜਾਵਾਂ।