ਰਣਜੀਤ ਸਾਗਰ ਡੈਮ ਵੱਲੋਂ ਕੀਤੀ ਗਈ ਕਾਰਵਾਈ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਦਰਸ਼ਨਕਾਰੀ। ਪਠਾਨਕੋਟ :ਰਣਜੀਤ ਸਾਗਰ ਡੈਮ 'ਚੋਂ ਕੱਢੇ ਗਏ 32 ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ 'ਚੋਂ 2 ਬਜ਼ੁਰਗ 200 ਫੁੱਟ ਉੱਚੇ ਪਾਵਰ ਟਾਵਰ 'ਤੇ ਚੜ੍ਹ ਗਏ ਹਨ। ਟਾਵਰ 'ਤੇ ਚੜ੍ਹਨ ਵਾਲੇ ਬਜ਼ੁਰਗਾਂ 'ਚੋਂ ਇਕ ਦੀ ਉਮਰ 60 ਸਾਲ ਅਤੇ ਦੂਜੇ ਦੀ 65 ਸਾਲ ਦੱਸੀ ਜਾ ਰਹੀ ਹੈ, ਜਿਨ੍ਹਾਂ ਲੋਕਾਂ ਦੀਆਂ ਜ਼ਮੀਨਾਂ ਡੈਮ ਪ੍ਰਸ਼ਾਸਨ ਨੇ ਐਕਵਾਇਰ ਕੀਤੀਆਂ ਸਨ, ਉਨ੍ਹਾਂ ਨੂੰ ਬਿਨਾਂ ਨੋਟਿਸ ਦਿੱਤੇ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਲੋਕ, ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਨਹੀਂ ਪਹੁੰਚਿਆ।
ਇਹ ਹੈ ਮਾਮਲਾ :ਦਰਅਸਲ, ਪਠਾਨਕੋਟ ਦਾ ਰਣਜੀਤ ਸਾਗਰ ਡੈਮ ਜਦੋਂ ਤੋਂ ਬਣਿਆ ਹੈ, ਉਦੋਂ ਤੋਂ ਹੀ ਆਪਣੀ ਕਾਰਗੁਜ਼ਾਰੀ ਨੂੰ ਲੈ ਕੇ ਸੁਰਖੀਆਂ 'ਚ ਹੈ। ਡੈਮ ਪ੍ਰਸ਼ਾਸਨ ਨੇ ਬਿਨਾਂ ਕੋਈ ਨੋਟਿਸ ਦਿੱਤੇ 32 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ, ਜਿਸ ਕਾਰਨ ਪਿਛਲੇ 73 ਦਿਨਾਂ ਤੋਂ ਇਹ ਕਰਮਚਾਰੀ ਨਾਰਾਜ਼ ਹਨ। ਡੈਮ ਮੁਖੀ ਦੇ ਦਫਤਰ ਦੇ ਬਾਹਰ ਧਰਨੇ 'ਤੇ ਬੈਠੇ ਹਨ ਅਤੇ ਹੁਣ ਇਨ੍ਹਾਂ ਪੀੜਤ ਮੁਲਾਜ਼ਮਾਂ ਦੇ ਪਰਿਵਾਰ ਵੀ ਉਨ੍ਹਾਂ ਦੇ ਸੰਘਰਸ਼ ਕਰ ਰਹੇ ਹਨ। ਇਨ੍ਹਾਂ ਪਰਿਵਾਰਾਂ ਦੇ 2 ਬਜ਼ੁਰਗ ਮਾਧੋਪੁਰ ਨੇੜੇ ਡੈਮ ਪ੍ਰਸ਼ਾਸਨ ਵੱਲੋਂ ਬਣਾਏ ਜਾ ਰਹੇ 200 ਫੁੱਟ ਉੱਚੇ ਬਿਜਲੀ ਦੇ ਟਾਵਰ 'ਤੇ ਚੜ੍ਹ ਗਏ ਹਨ ਅਤੇ ਉਹ ਸਰਕਾਰ ਵਿਰੁੱਧ ਗੁੱਸਾ ਜ਼ਾਹਰ ਕਰ ਰਹੇ ਹਨ ਅਤੇ ਨੌਕਰੀ 'ਤੇ ਬਹਾਲ ਹੋਣ ਤੱਕ ਸੰਘਰਸ਼ ਕਰਨ ਦੀ ਗੱਲ ਕਰ ਰਹੇ ਹਨ।
ਪਹਿਲਾਂ ਵੀ ਭਖਿਆ ਮਾਮਲਾ :ਬਚਾਅ ਇਹ ਰਿਹਾ ਹੈ ਕਿ ਜਿਸ ਬਿਜਲੀ ਦੇ ਟਾਵਰ ਦੇ ਉੱਪਰ ਇਹ ਬਜ਼ੁਰਗ ਚੜੇ ਹੋਏ ਹਨ। ਉਹ ਟਾਵਰ ਹਜੇ ਪ੍ਰਸ਼ਾਸਨ ਵੱਲੋਂ ਲਗਾਏ ਜਾ ਰਹੇ ਹਨ। ਅਤੇ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਬਿਜਲੀ ਨਹੀਂ ਆ ਰਹੀ। ਨਹੀਂ ਤਾਂ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ। ਦੱਸ ਦਈਏ ਕਿ ਰਣਜੀਤ ਸਾਗਰ ਡੈਮ ਦਾ ਮਸਲਾ ਪਹਿਲਾਂ ਵੀ ਭਖਿਆ ਹੋਇਆ ਸੀ, ਜਿਸ ਦੇ ਵਿੱਚ ਕੁਝ ਲੋਕ ਨੋਕਰੀ ਲੈਣ ਦੇ ਲਈ ਪ੍ਰਦਰਸ਼ਨ ਕਰ ਰਹੇ ਸਨ। ਅਤੇ ਹੁਣ ਉਹ ਲੋਕ ਪ੍ਰਦਰਸ਼ਨ ਕਰ ਰਹੇ ਹਨ ਜਿਨ੍ਹਾਂ ਨੂੰ ਡੈਮ ਪ੍ਰਸ਼ਾਸਨ ਵੱਲੋਂ ਨੌਕਰੀਆਂ ਤਾਂ ਦੇ ਦਿੱਤੀਆਂ ਗਈਆਂ ਸਨ ਪਰ ਹੁਣ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ। ਇਹ ਉਹ ਲੋਕ ਸਨ ਜਿਨ੍ਹਾਂ ਦੀਆਂ ਜ਼ਮੀਨਾਂ ਡੈਮ ਦੇ ਵਿੱਚ ਆਈਆਂ ਸਨ। ਅਤੇ ਉਸ ਵੇਲੇ ਦੀ ਸਰਕਾਰ ਨੇ ਨਿਯਮਾਂ ਦੇ ਅਧਾਰ ਤੇ ਇਨ੍ਹਾਂ ਨੂੰ ਨੌਕਰੀਆਂ ਦਿੱਤੀਆਂ ਸਨ।
ਕੀ ਕਹਿਣਾ ਹੈ ਧਰਨਾਕਾਰੀਆਂ ਦਾ :ਧਰਨਾਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਡੈਮ ਪ੍ਰਸ਼ਾਸਨ ਵੱਲੋਂ ਬਿਨਾਂ ਕਿਸੇ ਨੋਟਿਸ ਦੇ ਬਾਹਰ ਕੱਢ ਦਿੱਤਾ ਗਿਆ। ਉਨ੍ਹਾਂ ਦੁਖੀ ਹੋ ਕੇ ਟਾਵਰ 'ਤੇ ਚੜ੍ਹ ਕੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਤਾਂ ਜੋ ਇਹ ਲੋਕ ਡਿਊਟੀ 'ਤੇ ਵਾਪਸ ਆ ਸਕਣ। ਉਹਨਾਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਅਤੇ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਡੈਮੰ ਦਾ ਕੰਮ ਵੀ ਰੋਕ ਦੇਣਗੇ