ਪਠਾਨਕੋਟ: ਮੋਦੀ ਸਰਕਾਰ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਚੀਨੀ ਐਪਾਂ 'ਤੇ ਬੈਨ ਲਗਾਉਣਾ ਸ਼ੁਰੂ ਕੀਤਾ ਹੋਇਆ ਹੈ। ਹੁਣ ਸਰਕਾਰ ਨੇ 47 ਐਪਾਂ 'ਤੇ ਪ੍ਰਤੀਬੰਧ ਲਾਇਆ ਹੈ। ਇਸਤੋਂ ਪਹਿਲਾਂ ਪੰਦਰਾਂ ਜੂਨ ਨੂੰ 57 ਚਾਈਨੀਜ਼ ਐਪਸ ਤੇ ਬੈਨ ਲਗਾ ਦਿੱਤਾ ਗਿਆ ਸੀ। ਚੀਨੀ ਐਪਾਂ ਨੂੰ ਭਾਰਤ ਵਿੱਚ ਤੀਜੀ ਵਾਰ ਝਟਕਾ ਲੱਗਿਆ ਹੈ।
ਪਬਜ਼ੀ ਖੇਡ 'ਤੇ ਪਾਬੰਦੀ ਨਾਲ ਮਾਪਿਆਂ ਨੇ ਲਿਆ ਸੁੱਖ ਦਾ ਸਾਹ - pathankot update
ਭਾਰਤ ਸਰਕਾਰ ਦੀ ਚੀਨੀ ਐਪਾਂ ਦੇ ਨਾਲ ਪਬਜ਼ੀ ਖੇਡ 'ਤੇ ਲਾਈ ਗਈ ਪਾਬੰਦੀ ਨਾਲ ਮਾਪਿਆਂ ਵਿੱਚ ਖੁ਼ਸ਼ੀ ਪਾਈ ਜਾ ਰਹੀ ਹੈ। ਬੱਚਿਆਂ ਵਿੱਚ ਪਬਜ਼ੀ ਨੂੰ ਲੈ ਕੇ ਨਿਰਾਸ਼ਾ ਵੇਖਣ ਨੂੰ ਮਿਲੀ ਹੈ, ਉਥੇ ਹੀ ਮਾਪਿਆਂ ਨੇ ਇਸ ਪਾਬੰਦੀ ਨੂੰ ਸਰਕਾਰ ਦਾ ਵਧੀਆ ਉਪਰਾਲਾ ਦੱਸਿਆ ਹੈ।
![ਪਬਜ਼ੀ ਖੇਡ 'ਤੇ ਪਾਬੰਦੀ ਨਾਲ ਮਾਪਿਆਂ ਨੇ ਲਿਆ ਸੁੱਖ ਦਾ ਸਾਹ ਪਬਜ਼ੀ ਖੇਡ 'ਤੇ ਪਾਬੰਦੀ ਨਾਲ ਮਾਪਿਆਂ ਨੇ ਲਿਆ ਸੁੱਖ ਦਾ ਸਾਹ](https://etvbharatimages.akamaized.net/etvbharat/prod-images/768-512-8671075-thumbnail-3x2-pathankot-pubg.jpg)
ਦੱਸ ਦਈਏ ਕਿ ਕੇਂਦਰ ਸਰਕਾਰ ਨੇ ਮੋਬਾਈਲ ਐਪ ਹੀ ਨਹੀਂ ਬਲਕਿ ਇੰਟਰਨੈੱਟ ਐਪਾਂ ਨੂੰ ਵੀ ਬੰਦ ਕੀਤਾ ਹੈ। ਸਰਕਾਰ ਦੇ ਪਬਜ਼ੀ ਖੇਡ ਨੂੰ ਪਾਬੰਦੀਸ਼ੁਦਾ ਕਰਨ ਦੇ ਫੈਸਲੇ ਨੂੰ ਲੈ ਕੇ ਬੱਚਿਆਂ ਦੇ ਮਾਪਿਆਂ ਨੇ ਖੁਸ਼ੀ ਜ਼ਾਹਿਰ ਕੀਤੀ ਹੈ ਕਿਉਂਕਿ ਬੱਚੇ ਪਬਜ਼ੀ ਖੇਡ ਨੂੰ ਲਗਾਤਾਰ ਖੇਡਦੇ ਆ ਰਹੇ ਸੀ ਤੇ ਕਈ ਵਾਰ ਹਾਦਸੇ ਵੀ ਹੋ ਚੁੱਕੇ ਹਨ। ਇਸ ਗੱਲ ਨੂੰ ਲੈ ਕੇ ਬੱਚਿਆਂ ਦੇ ਮਾਪਿਆਂ ਨੇ ਸੁੱਖ ਦਾ ਸਾਹ ਲਿਆ ਹੈ।
ਉਧਰ ਦੂਜੇ ਪਾਸੇ ਬੱਚਿਆਂ ਦੇ ਮਾਪਿਆਂ ਨੇ ਵੀ ਸੁੱਖ ਦਾ ਸਾਹ ਲੈਂਦੇ ਹੋਏ ਕਿਹਾ ਕਿ ਸਰਕਾਰ ਦੀ ਇਹ ਵਧੀਆ ਕੋਸ਼ਿਸ਼ ਹੈ, ਜਿਸ ਵਿੱਚ ਚੀਨੀ ਐਪਾਂ ਤਾਂ ਬੰਦ ਕੀਤੀਆਂ ਹੋਈਆਂ ਹਨ ਪਰ ਨਾਲ ਹੀ ਨਾਲ ਹੁਣ ਪਬਜ਼ੀ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।