ਪਠਾਨਕੋਟ: ਹਿਮਾਚਲ ਸਟੋਨ ਕਰੈਸ਼ਰ ਯੂਨੀਅਨ ਵੱਲੋਂ ਪਠਾਨਕੋਟ ਵਿੱਚ ਪ੍ਰੈੱਸ ਕਾਨਫਰੰਸ ਕੀਤੀ ਗਈ। ਇਹ ਪ੍ਰੈੱਸ ਕਾਨਫਰੰਸ ਪਠਾਨਕੋਟ ਪ੍ਰਸ਼ਾਸਨ ਵੱਲੋਂ ਚੈੱਕ ਪੋਸਟ 'ਤੇ ਗੱਡੀਆ ਦੀ ਚੈਕਿੰਗ ਤੇ ਚਲਾਨ ਨੂੰ ਲੈ ਕੇ ਕੀਤੀ ਗਈ।
ਹਿਮਾਚਲ ਸਟੋਨ ਕਰੈਸ਼ਰ ਯੂਨੀਅਨ ਦੇ ਪ੍ਰਧਾਨ ਰਣਵੀਰ ਸਿੰਘ ਨਿੱਕਾ ਨੇ ਕਿਹਾ ਕਿ ਪਠਾਨਕੋਟ ਪ੍ਰਸ਼ਾਸਨ ਰੇਤਾਂ ਬੱਜਰੀ ਦੀਆਂ ਗੱਡੀਆਂ ਨੂੰ ਓਵਰਲੋਡ ਦੇ ਨਾਂਅ ਚੈੱਕ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਗੱਡੀਆਂ ਦਾ ਚਲਾਨ ਕਰ ਚਾਲਕਾਂ ਨੂੰ ਤੰਗ ਪਰੇਸ਼ਾਨ ਵੀ ਕੀਤਾ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਪਠਾਨਕੋਟ ਪ੍ਰਸ਼ਾਸਨ ਦੇ ਖ਼ਿਲਾਫ਼ ਮੋਰਚਾ ਖੋਲ੍ਹਿਆ ਹੈ।
ਉਨ੍ਹਾਂ ਨੇ ਕਿਹਾ ਕਿ ਰੇਤਾਂ ਬੱਜਰੀ ਦੀਆਂ ਗੱਡੀਆਂ ਦੀ ਚੈਕਿੰਗ ਦੌਰਾਨ ਉਥੇ ਚੈੱਕ ਪੋਸਟ 'ਤੇ ਪ੍ਰਾਈਵੇਟ ਠੇਕੇਦਾਰ ਮੌਜੂਦ ਹੁੰਦੇ ਹਨ ਪਰ ਹਾਈਕੋਰਟ ਨੇ ਸਾਫ ਤੌਰ 'ਤੇ ਕਿਹਾ ਸੀ ਕਿ ਚੈੱਕ ਪੋਸਟ 'ਤੇ ਕੋਈ ਵੀ ਠੇਕੇਦਾਰ ਨਹੀਂ ਹੋਵੇਗਾ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਗੈਰ ਕਾਨੂੰਨੀ ਮਾਈਨਿੰਗ ਨੂੰ ਬੰਦ ਨਹੀਂ ਕਰ ਪਾ ਰਹੀ। ਪੰਜਾਬ ਦੀ ਓਵਰਲੋਡ ਗੱਡੀ 'ਤੇ ਪੰਜਾਬ ਪ੍ਰਸ਼ਾਸਨ ਵੱਲੋਂ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ ਪਰ ਹਿਮਾਚਲ ਦੀ ਗੱਡੀ ਨੂੰ ਓਵਰਲੋਡ ਦੱਸ ਕੇ ਉਸ ਦਾ ਚਲਾਨ ਕੀਤਾ ਜਾ ਰਿਹਾ।