ਪਠਾਨਕੋਟ: ਦੇਸ਼ ਵਿੱਚ ਪਿਆਜ਼ ਦੀਆਂ ਕੀਮਤਾਂ ਡਾਲਰਾਂ ਨਾਲੋਂ ਵੀ ਵੱਧ ਹੋ ਗਈ ਹੈ, ਜਿਸ ਨਾਲ ਅਜੋਕੇ ਸਮੇਂ ਵਿੱਚ ਪਿਆਜ਼ ਖਰੀਦਣਾ ਆਮ ਬੰਦੇ ਲਈ ਸਬਬ ਬਣਿਆ ਹੋਇਆ ਹੈ। ਪਠਾਨਕੋਟ ਦੀ ਮੰਡੀ ਵਿੱਚ ਪਿਆਜ਼ 100 ਰੁਪਏ ਕਿਲੋਂ ਤੱਕ ਵਿੱਕ ਰਿਹਾ ਹੈ।
ਵਿਦੇਸ਼ੀ ਡਾਲਰ ਨਾਲੋਂ ਵੀ ਵੱਧ ਹੋਈਆਂ ਪਿਆਜ਼ ਦੀਆਂ ਕੀਮਤਾਂ - ਪਿਆਜ਼ ਦੀਆਂ ਕੀਮਤਾਂ 'ਚ ਹੋਇਆ ਵਾਧਾ
ਪਿਆਜ਼ ਦੀਆਂ ਕੀਮਤਾਂ ਵੱਧਣ ਨਾਲ ਪਿਆਜ਼ ਖਰੀਦਣਾ ਆਮ ਬੰਦੇ ਦੇ ਵਸ ਦੀ ਗੱਲ ਨਹੀ ਰਹੀ। ਜਿੱਥੇ ਪਹਿਲਾ ਪਿਆਜ਼ 15 ਤੋਂ 20 ਰੁਪਏ ਵਿਕ ਰਿਹਾ ਸੀ ਉਥੇ ਹੀ ਹੁਣ 100 ਰੁਪਏ ਤੱਕ ਪਹੁੰਚ ਗਿਆ ਹੈ।
ਡਾਲਰਾਂ ਨਾਲੋਂ ਵੀ ਵੱਧ ਹੋਈਆਂ ਪਿਆਜ਼ ਦੀਆਂ ਕੀਮਤਾਂ
ਕੀਮਤਾਂ ਵੱਧਣ ਨਾਲ ਘਰਾਂ ਦੇ ਬਜਟ ਹਿੱਲ ਗਏ ਹਨ। ਪਿਆਜ ਦੇ ਰੇਟਾਂ ਵਿੱਚ ਆਏ ਭਾਰੀ ਉਛਾਲ ਕਾਰਨ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਝਲਣੀ ਪੈ ਰਹੀ ਹੈ। ਆੜ੍ਹਤੀਆਂ ਦਾ ਕਹਿਣਾ ਹੈ ਕਿ ਮੀਂਹ ਕਾਰਨ ਦੇਸ਼ ਵਿੱਚ ਪਿਆਜ਼ ਮਹਿੰਗੇ ਹੋਏ ਹਨ। ਉੱਥੇ ਹੀ ਆਮ ਲੋਕ ਮਹਿੰਗੇ ਪਿਆਜ਼ ਨੂੰ ਖਰੀਦਣ ਵਿਚ ਅਸਮਰੱਥ ਦਿਖਾਈ ਦੇ ਰਹੇ ਹਨ।
ਇਸ ਮੌਕੇ ਖਰੀਦਦਾਰੀ ਕਰਨ ਆਏ ਕੁੱਝ ਲੋਕਾਂ ਨੇ ਕਿਹਾ ਕਿ ਉਹ ਪਹਿਲਾਂ ਪਿਆਜ਼ 10 ਕਿਲੋ ਤੋਂ ਜਿਅਦਾ ਖ਼ਰੀਦਦੇ ਸਨ ਪਰ ਹੁਣ ਮੰਡੀ ਦੇ ਵਿੱਚ ਆ ਕੇ ਉਹ ਮਹਿਜ਼ ਕਿਲੋ ਪਿਆਜ਼ ਖਰੀਦੇ ਰਹੇ ਹਨ ਕਿਉਂਕਿ ਪਿਆਜ਼ ਦੀਆਂ ਕੀਮਤਾਂ ਵਧਣ ਕਰਕੇ ਉਨ੍ਹਾਂ ਦੀ ਰਸੋਈ ਦਾ ਬਜਟ ਹਿੱਲ ਚੁੱਕਿਆ ਹੈ।