ਸਵਾਈਨ ਫਲੂ ਦੀ ਲਪੇਟ 'ਚ ਆਇਆ ਇੱਕ ਹੋਰ ਵਿਅਕਤੀ - ਪਠਾਨਕੋਟ
ਪਠਾਨਕੋਟ: ਜ਼ਿਲ੍ਹੇ ਵਿੱਚ ਖ਼ਤਰਨਾਕ ਬਿਮਾਰੀ ਸਵਾਇਨ ਫਲੂ ਦਾ ਕਹਿਰ ਜਾਰੀ ਹੈ ਜਿਸ ਦੇ ਚਲਦਿਆਂ ਜ਼ਿਲ੍ਹੇ ਵਿੱਚ ਇੱਕ ਹੋਰ ਮੌਤ ਹੋ ਗਈ ਹੈ।
ਸਵਾਇਨ ਫਲੂ ਨਾਲ ਇੱਕ ਹੋਰ ਮੌਤ
ਦਰਅਸਲ, ਪਿਛਲੇ ਦਿਨੀਂ ਸਵਾਈਨ ਫਲੂ ਨਾਲ ਇੱਕ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪੰਜਾਬ ਪੁਲਿਸ ਦੇ ਏ.ਐੱਸ.ਆਈ ਦੀ ਮੌਤ ਦਾ ਕਾਰਨ ਸਵਾਇਨ ਫਲੂ ਪਾਸੀਟਿਵ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਮ੍ਰਿਤਕ ਗੁਲਜਾਰ ਸਿੰਘ ਪਿਛਲੇ ਕੁੱਝ ਦਿਨਾਂ ਤੋਂ ਬਿਮਾਰ ਚਲ ਰਿਹਾ ਸੀ ਤੇ ਜਿਸ ਦਾ ਇਲਾਜ਼ ਅੰਮ੍ਰਿਤਸਰ ਦੇ ਸਿਵਿਲ ਹਸਪਤਾਲ ਵਿੱਚ ਚਲ ਰਿਹਾ ਸੀ ਜਿਸ ਤੋਂ ਬਾਅਦ ਪ੍ਰਾਈਵੇਟ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।