ਪਠਾਨਕੋਟ: ਪਠਾਨਕੋਟ ਜਲੰਧਰ ਨੈਸ਼ਨਲ ਹਾਈਵੇ ’ਤੇ ਹਿਮਾਚਲ ਦੀ ਡਮਟਾਲ ਪਹਾੜੀਆਂ ’ਚ ਜ਼ਿੰਦਾ ਹੈਂਡ ਗ੍ਰੇਨੇਡ ਬੰਬ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸੂਚਨਾ ਮਿਲਣ ਤੋਂ ਬਾਅਦ ਹਿਮਾਚਲ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ। ਸੜਕ ’ਤੇ ਪਏ ਪਹਾੜੀ ਦੇ ਮਲਬੇ ਦੇ ਉੱਤੇ ਹੈੱਡ ਗ੍ਰੇਨੇਡ ਪਿਆ ਹੋਇਆ ਮਿਲਿਆ ਸੀ।
ਪਠਾਨਕੋਟ ਜਲੰਧਰ ਨੈਸ਼ਨਲ ਹਾਈਵੇ ’ਤੇ ਮਿਲਿਆ ਜ਼ਿੰਦਾ ਹੈਂਡ ਗ੍ਰੇਨੇਡ ਬੰਬ ਮੌਕੇ ’ਤੇ ਪਹੁੰਚੀ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ, ਮਿਲੀ ਜਾਣਕਾਰੀ ਅਨੁਸਾਰ ਇਹ ਹੈਂਡ ਗ੍ਰੇਨੇਡ ਚੀਨੀ ਦੱਸਿਆ ਜਾ ਰਿਹਾ ਹੈ, ਪਰ ਹੁਣ ਤੱਕ ਪੁਲਿਸ ਨੂੰ ਇਹ ਨਹੀਂ ਪਤਾ ਲੱਗਾ ਕਿ ਇਹ ਹੈਂਡ ਗ੍ਰੇਨੇਡ ਇੱਥੇ ਕਿਵੇਂ ਆਇਆ, ਜਿਸ ਬਾਰੇ ਪੂਰੇ ਮਾਮਲੇ ਦੀ ਜਾਂਚ ਹਿਮਾਚਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਦੋਂ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਥੇ ਇੱਕ ਹੈਂਡ ਗ੍ਰੇਨੇਡ ਪਿਆ ਹੈ, ਉਹ ਇਸ ਦੀ ਜਾਂਚ ਕਰ ਰਹੇ ਹਨ ਕਿ ਇਹ ਇੱਥੇ ਕਿਵੇਂ ਆਇਆ| ਉਨ੍ਹਾਂ ਕਿਹਾ ਕਿ ਇਹ ਮਲਬੇ ਦੇ ਉੱਪਰ ਪਿਆ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕਈ ਸਾਲ ਪਹਿਲਾਂ ਇੱਥੇ ਅੱਤਵਾਦੀ ਲੁਕੇ ਹੋਏ ਸਨ, ਜਿਨ੍ਹਾਂ ਦਾ ਐਨਕਾਊਂਟਰ ਵੀ ਹੋਇਆ ਸੀ, ਹੋ ਸਕਦਾ ਹੈ ਕਿ ਇਹ ਹੈਂਡ ਗ੍ਰੇਨੇਡ ਉਸ ਸਮੇਂ ਦਾ ਹੋਵੇ। ਫਿਰ ਵੀ ਇਸ ਪੂਰੇ ਮਾਮਲੇ ਬਾਰੇ ਮਾਹਿਰ ਜਾਣਕਾਰੀ ਦੇਣਗੇ।
ਇਹ ਵੀ ਪੜੋ:ਪ੍ਰਦਰਸ਼ਨ ਕਰ ਰਹੇ ਕਾਂਗਰਸੀਆਂ ਦਾ ਪੁਲਿਸ ਨਾਲ ਝੜਪ