ਪਠਾਨਕੋਟ: ਸੂਬਾ ਸਰਕਾਰ ਵੱਲੋਂ ਜ਼ਿਲ੍ਹੇ ਵਿੱਚ ਮੁੜ ਤੋਂ ਡੋਗਰਾ ਸਰਟੀਫਿਕੇਟ ਬਣਾਏ ਜਾਣ ਲਈ ਮੰਜ਼ੂਰੀ ਦੇ ਦਿੱਤੀ ਗਈ ਹੈ। ਡੋਗਰਾ ਸਰਟੀਫਿਕੇਟ ਮੁੜ ਬਣਨ ਨੂੰ ਲੈ ਕੇ ਨੌਜਵਾਨਾਂ ਵਿੱਚ ਖੁਸ਼ੀ ਦਾ ਮਾਹੌਲ ਹੈ।
ਹੁਣ ਪਠਾਨਕੋਟ ਦੇ ਨੌਜਵਾਨ ਫੌਜ 'ਚ ਹੋ ਸਕਣਗੇ ਸ਼ਾਮਲ, ਡੋਗਰਾ ਸਰਟੀਫਿਕੇਟ ਨੂੰ ਮਿਲੀ ਹਰੀ ਝੰਡੀ
ਪੰਜਾਬ ਸਰਕਾਰ ਵੱਲੋਂ ਡੋਗਰਾ ਸਰਟੀਫਿਕੇਟ ਬਣਾਉਣ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ। ਇਸ ਨੂੰ ਲੈ ਕੇ ਪਠਾਨਕੋਟ ਦੇ ਨੌਜਵਾਨ ਬੇਹਦ ਖੁਸ਼ ਹਨ ਕਿਉਂਕੀ ਇਸ ਸਰਟੀਫਿਕੇਟ ਰਾਹੀਂ ਉਨ੍ਹਾਂ ਲਈ ਫੌਜ ਵਿੱਚ ਭਰਤੀ ਹੋਣਾ ਸੌਖਾ ਹੋਵੇਗਾ।
ਇਸ ਬਾਰੇ ਜਦੋਂ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਡੋਗਰਾ ਸਰਟੀਫਿਕੇਟ ਉਨ੍ਹਾਂ ਲਈ ਬੇਹਦ ਖ਼ਾਸ ਹੈ। ਸਰਹੱਦੀ ਖ਼ੇਤਰ ਹੋਣ ਕਾਰਨ ਇਸ ਸਰਟੀਫਿਕੇਟ ਰਾਹੀਂ ਇਥੇ ਦੇ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਹੋਣ ਲਈ ਵਿਸ਼ੇਸ਼ ਛੂਟ ਮਿਲਦੀ ਹੈ ਅਤੇ ਉਹ ਅਸਾਨੀ ਨਾਲ ਫੌਜ 'ਚ ਭਰਤੀ ਹੋ ਸਕਦੇ ਹਨ। ਬੀਤੇ ਦਿਨੀਂ ਇਸ ਸਰੀਫਿਕੇਟ ਬੰਦ ਕਰ ਦਿੱਤੇ ਗਏ ਸਨ। ਇਸ ਕਾਰਨ ਨੌਜਵਾਨ ਨਿਰਾਸ਼ ਹੋ ਗਏ ਸਨ ਪਰ ਮੁੜ ਇਸ ਨੂੰ ਹਰੀ ਝੰਡੀ ਮਿਲਣ ਨਾਲ ਨੌਜਾਵਨਾਂ ਵਿੱਚ ਖੁਸ਼ੀ ਦੀ ਲਹਿਰ ਹੈ।
ਇਸ ਮੌਕੇ ਹਲਕਾ ਭੋਆ ਦੇ ਵਿਧਾਇਕ ਜੋਗਿੰਦਰ ਪਾਲ ਨੇ ਦੱਸਿਆ ਕਿ ਉਨ੍ਹਾਂ ਨੇ ਵਿਧਾਨ ਸਭਾ ਵਿੱਚ ਇਸ ਸਰਟੀਫ਼ਿਕੇਟ ਦਾ ਮੁੱਦਾ ਚੁੱਕਿਆ ਸੀ। ਕੈਪਟਨ ਸਰਕਾਰ ਵੱਲੋਂ ਇਸ ਨੂੰ ਮੰਜ਼ੂਰੀ ਮਿਲ ਗਈ ਸੀ ਪਰ ਲਿੱਖਤੀ ਤੌਰ 'ਤੇ ਗ਼ਲਤੀ ਹੋਣ ਕਾਰਨ ਇਸ ਨੂੰ ਮੁੜ ਸ਼ੁਰੂ ਹੋਣ ਵਿੱਚ ਸਮਾਂ ਲਗ ਗਿਆ। ਉਨ੍ਹਾਂ ਦੱਸਿਆ ਕਿ ਹੁਣ ਨੌਜਵਾਨ ਜ਼ਿਲ੍ਹੇ ਦੇ ਅੰਦਰ ਹੀ ਇਹ ਸਰਟੀਫਿਕੇਟ ਬਣਵਾ ਸਕਨਗੇ ਤੇ ਇਸ ਦਾ ਲਾਭ ਲੈ ਸਕਣਗੇ।