ਪੰਜਾਬ

punjab

ETV Bharat / state

ਹੁਣ ਮੱਛੀ ਬਚਾਵੇਗੀ ਡੇਂਗੂ ਅਤੇ ਮਲੇਰੀਏ ਤੋਂ, ਜਾਣੋ ਕਿਵੇਂ... - ਪਠਾਨਕੋਟ ਸਿਵਲ ਹਸਪਤਾਲ

ਮੱਛੀ ਡੇਂਗੂ ਅਤੇ ਮਲੇਰੀਏ ਤੋਂ ਬਚਾਅ ਕਰੇਗੀ। ਮਾਦਾ ਏਡੀਜ਼ ਮੱਛਰ ਡੇਂਗੂ ਅਤੇ ਮਲੇਰੀਆ ਫੈਲਾਉਣ ਵਾਲੇ ਐਨੋਫਿਲਿਸ ਮੱਛਰ ਦੇ ਲਾਰਵੇ ਨੂੰ ਸਿਹਤ ਵਿਭਾਗ ਇਸ ਮੱਛੀ ਨੂੰ ਤਿਆਰ ਕਰੇਗਾ ਅਤੇ ਇਸ ਨੂੰ ਵੱਖ-ਵੱਖ ਪਿੰਡਾਂ ਦੇ ਛੱਪੜਾਂ ਵਿੱਚ ਪਾ ਦਿੱਤਾ ਜਾਵੇਂਗਾ। ਇਹ ਜਾਣਕਾਰੀ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦਿੱਤੀ ਹੈ।

Now fish will save from dengue and malaria, find out how ...
ਹੁਣ ਮੱਛੀ ਬਚਾਵੇਗੀ ਡੇਂਗੂ ਅਤੇ ਮਲੇਰੀਏ ਤੋਂ, ਜਾਣੋ ਕਿਵੇਂ...

By

Published : Jun 17, 2022, 1:32 PM IST

ਪਠਾਨਕੋਟ :ਹੁਣ ਮਲੇਰੀਆ ਅਤੇ ਡੇਂਗੂ ਤੋਂ ਬਚਾਏਗੀ ਗੰਭੁਜੀਆ ਮੱਛੀ, ਪਠਾਨਕੋਟ ਦੇ ਸਿਵਲ ਹਸਪਤਾਲ 'ਚ ਸਿਹਤ ਵਿਭਾਗ ਵੱਲੋਂ ਤਿਆਰ ਕੀਤੀ ਜਾ ਰਹੀ ਮੱਛੀ ਜਿਸ ਦਾ ਨਾਮ ਫਿਸ਼ ਹੈਚਰੀ, ਗੰਭੁਜੀਆ ਮੱਛੀ ਤੇਜ਼ੀ ਨਾਲ ਖਾ ਜਾਂਦੀ ਹੈ। ਮਾਦਾ ਏਡੀਜ਼ ਮੱਛਰ ਡੇਂਗੂ ਅਤੇ ਮਲੇਰੀਆ ਫੈਲਾਉਣ ਵਾਲੇ ਐਨੋਫਿਲਿਸ ਮੱਛਰ ਦੇ ਲਾਰਵੇ ਨੂੰ ਸਿਹਤ ਵਿਭਾਗ ਇਸ ਮੱਛੀ ਨੂੰ ਤਿਆਰ ਕਰੇਗਾ ਅਤੇ ਇਸ ਨੂੰ ਵੱਖ-ਵੱਖ ਪਿੰਡਾਂ ਦੇ ਛੱਪੜਾਂ ਵਿੱਚ ਪਾ ਦਿੱਤਾ ਜਾਵੇਂਗਾ। ਇਹ ਜਾਣਕਾਰੀ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦਿੱਤੀ ਹੈ।

ਸਿਹਤ ਵਿਭਾਗ ਪਠਾਨਕੋਟ ਵੱਲੋਂ ਮਲੇਰੀਆ ਦੀ ਰੋਕਥਾਮ ਵਾਸਤੇ ਪਹਿਲਾਂ ਕੀਤੀਆਂ ਜਾਣ ਵਾਲੀਆਂ ਤਿਆਰੀਆਂ ਨੂੰ ਧਿਆਨ ਵਿੱਚ ਰੱਖਦਿਆ ਹੋਇਆ ਜ਼ਿਲ੍ਹੇ ਵੱਖ-ਵੱਖ ਪਿੰਡਾਂ ਦੇ ਤਲਾਬਾਂ ਵਿੱਚ ਗੰਬੂਜੀਆ ਮੱਛੀਆਂ ਪਾਉਣ ਦੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਇਸ ਮੁਹਿੰਮ ਦੀ ਸ਼ੁਰੂਆਤ ਜ਼ਿਲ੍ਹਾ ਐਪੀਡਮੋਲੋਜਿਸਟ ਡਾ. ਸਾਕਸ਼ੀ ਵੱਲੋਂ ਸਿਵਲ ਹੋਸਪਿਟਲ ਵਿੱਚ ਕੀਤੀ ਗਈ। ਉਨ੍ਹਾਂ ਨੇ ਹੈਲਥ ਵਰਕਰਾਂ ਨੂੰ ਪਠਾਨਕੋਟ ਸਿਵਲ ਹਸਪਤਾਲ ਦੀ ਹੈਚਰੀ ਵਿੱਚੋਂ ਮੱਛਲੀਆਂ ਨੂੰ ਤਲਾਵ ਵਿੱਚ ਪਾਉਣ ਲਈ ਦਿੱਤਾ ਗਿਆ ਇਹ ਗੰਬੂਜ਼ੀਆ ਮੱਛੀ ਪਿੰਡਾਂ ਦੇ ਛੱਪੜਾਂ ਦੇ ਵਿੱਚ ਪਾਈ ਜਾਵੇਗੀ ਜੋ ਕਿ ਛੱਪੜਾਂ ਵਿੱਚ ਪੈਦਾ ਹੋਣ ਵਾਲੇ ਡੇਂਗੂ ਅਤੇ ਮਲੇਰੀਆ ਦੇ ਮੱਛਰਾਂ ਦਾ ਲਾਰਵਾ ਖਾਏਗੀ ਅਤੇ ਲੋਕਾਂ ਨੂੰ ਡੇਂਗੂ ਅਤੇ ਮਲੇਰੀਏ ਵਰਗੀ ਬੀਮਾਰੀ ਤੋਂ ਬਚਾਏਗੀ।

ਹੁਣ ਮੱਛੀ ਬਚਾਵੇਗੀ ਡੇਂਗੂ ਅਤੇ ਮਲੇਰੀਏ ਤੋਂ, ਜਾਣੋ ਕਿਵੇਂ...ਹੁਣ ਮੱਛੀ ਬਚਾਵੇਗੀ ਡੇਂਗੂ ਅਤੇ ਮਲੇਰੀਏ ਤੋਂ, ਜਾਣੋ ਕਿਵੇਂ...

ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਸਾਕਸ਼ੀ ਨੇ ਦੱਸਿਆ ਕਿ ਇਹ ਮਛਲੀਆਂ ਹੁਣ ਡੇਂਗੂ ਅਤੇ ਮਲੇਰੀਆ ਦੇ ਡੰਕ ਤੋਂ ਲੋਕਾਂ ਨੂੰ ਬਚਾਉਣ ਗਿਆ। ਉਨ੍ਹਾਂ ਨੇ ਦੱਸਿਆ ਗਬੂਜੀਆ ਅਸਲ ਵਿੱਚ ਅਜਿਹੀ ਮੱਛੀ ਹੈ ਜੋ ਡੇਂਗੂ ਮਲੇਰੀਆ ਫੈਲਾਉਣ ਵਾਲੇ ਜਾਨਲੇਵਾ ਮੱਛਰਾਂ ਦੇ ਲਾਰਵੇ ਨੂੰ ਖਾ ਕੇ ਲੋਕਾਂ ਨੂੰ ਮੱਛਰਾਂ ਤੋਂ ਬਚਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਡੇਂਗੂ ਅਤੇ ਮਲੇਰੀਆ ਦੀ ਰੋਕਥਾਮ ਦੇ ਲਈ ਇਹ ਮੱਛੀਆਂ ਕਾਫੀ ਕਾਰਗਰ ਸਾਬਤ ਹੋ ਸਕਦੀਆਂ ਹਨ ਅਤੇ ਇਨ੍ਹਾਂ ਨੂੰ ਤਲਾਬ ਦੇ ਵਿੱਚ ਛੱਡ ਕੇ ਮੱਛਰ ਪਨਪਣ ਵਾਲਾ ਲਾਰਵਾ ਇਹ ਖ਼ਤਮ ਕਰਨਗੀਆਂ।

ਇਹ ਵੀ ਪੜ੍ਹੋ :ਪੰਜਾਬ 'ਚ ਕਈ ਦਿਨ ਲਗਾਤਾਰ ਪਵੇਗਾ ਮੀਂਹ, ਮੌਸਮ ਵਿਭਾਗ ਦਾ ਅਲਰਟ

ABOUT THE AUTHOR

...view details