ਪਠਾਨਕੋਟ: ਸ਼ਹਿਰ ਦਾ ਸਰਕਾਰੀ ਹਸਪਤਾਲ ਭਾਵੇਂ ਸਿਹਤ ਸੁਵਿਧਾਵਾਂ ਦੇ ਚਲਦਿਆਂ ਪੰਜਾਬ ਭਰ 'ਚ ਪਹਿਲੇ ਨੰਬਰ 'ਤੇ ਹੈ ਪਰ ਇਸ ਦੇ ਬਾਵਜੂਦ ਮਰੀਜ਼ ਪਰੇਸ਼ਾਨ ਹੋ ਰਹੇ ਹਨ। ਇੱਕ ਕੈਂਸਰ ਦੀ ਮਰੀਜ਼ ਮਹਿਲਾ ਖੂਨ ਚੜਾਉਣ ਆਈ ਤਾਂ ਉਸ ਨੂੰ 24 ਘੰਟੇ ਇੰਤਜ਼ਾਰ ਕਰਨਾ ਪਿਆ।
ਪਠਾਨਕੋਟ ਦੇ ਸਰਕਾਰੀ ਹਸਪਤਾਲ 'ਚ ਮਰੀਜ਼ ਹੋ ਰਹੇ ਪਰੇਸ਼ਾਨ - pathankot goverment hospital
ਪਠਾਨਕੋਟ ਦੇ ਸਰਕਾਰੀ ਹਸਪਤਾਲ 'ਚ ਬੈੱਡ ਖਾਲੀ ਨਾ ਹੋਣ ਕਾਰਨ ਮਰੀਜ਼ ਪਰੇਸ਼ਾਨ ਹੋ ਰਹੇ ਹਨ।
ਫ਼ੋਟੋ।
ਵੀਡੀਓ
ਦਰਅਸਲ ਹਸਪਤਾਲ ਵਿੱਚ ਕੋਈ ਵੀ ਬੈੱਡ ਖਾਲੀ ਨਹੀਂ ਸੀ ਜਿਸ ਕਾਰਨ ਮਹਿਲਾ ਨੂੰ ਖੂਨ ਚੜ੍ਹਾਉਣ ਲਈ 24 ਘੰਟੇ ਇੰਤਜ਼ਾਰ ਕਰਨਾ ਪਿਆ। ਇਹ ਮਾਮਲਾ ਜਦੋਂ ਮੀਡੀਆ ਸਾਹਮਣੇ ਆਇਆ ਤਾਂ ਹਸਪਤਾਲ ਪ੍ਰਸ਼ਾਸਨ ਹਰਕਤ ਵਿੱਚ ਆਇਆ।
ਇਸ ਬਾਰੇ ਜਦੋਂ ਹਸਪਤਾਲ ਦੇ ਐੱਸਐੱਮਓ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਬੈੱਡ ਦੀ ਕਮੀ ਹੈ ਪਰ ਪ੍ਰਸ਼ਾਸਨ ਦੀ ਕੋਸ਼ਿਸ਼ ਹੈ ਕਿ ਮਰੀਜ਼ਾਂ ਨੂੰ ਹਰ ਸਹੂਲਤ ਦਿੱਤੀ ਜਾਵੇ।