ਪਠਾਨਕੋਟ: ਜ਼ਿਲ੍ਹੇ ’ਚ ਨਵਨਿਯੁਕਤ ਐਸਐਸਪੀ ਪਠਾਨਕੋਟ ਅਰੁਣ ਸੈਣੀ ਵੱਲੋਂ ਸਰਹੱਦੀ ਖੇਤਰ ਦਾ ਦੌਰਾ ਕੀਤਾ ਗਿਆ। ਦੱਸ ਦਈਏ ਕਿ ਉਨ੍ਹਾਂ ਨੇ ਸਭ ਤੋਂ ਪਹਿਲਾਂ ਕੱਥਲੋਰ ਪੁੱਲ ’ਤੇ ਸਥਿਤ ਨਾਕੇ ਸਾਹਿਤ ਸਰਹੱਦੀ ਖੇਤਰ ਵਿੱਚ ਲਗਾਏ ਗਏ ਸਾਰੇ ਹੀ ਨਾਕਿਆਂ ਦੀ ਜਾਂਚ ਕੀਤੀ। ਇਸ ਤੋਂ ਬਾਅਦ ਬਮਿਆਲ ਪੁਲਿਸ ਚੌਂਕੀ ਪਹੁੰਚੇ।
ਬਮਿਆਲ ਖੇਤਰ ’ਚ ਕੀਤਾ ਗਿਆ ਅਲਰਟ: ਇਸ ਦੌਰਾਨ ਐਸਐਸਪੀ ਅਰੁਣ ਸੈਣੀ ਨੇ ਕਿਹਾ ਕਿ ਸਰਹੱਦੀ ਖੇਤਰ ਹੋਣ ਕਰਕੇ ਨਾਜ਼ੁਕ ਇਲਾਕਾ ਹੈ। ਉਨ੍ਹਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਮਿਲੀ ਹੈ। ਜਿਸਦੇ ਚੱਲਦੇ ਪੁਲਿਸ ਟੀਮ ਪੂਰੀ ਮੁਸਤੈਦੀ ਨਾਲ ਇੱਥੇ ਤੈਨਾਤ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜੰਮੂ ਕਸ਼ਮੀਰ ਵਿਚ ਅੱਤਵਾਦੀ ਹਮਲਾ ਹੋਣ ਤੋਂ ਬਾਅਦ ਬਮਿਆਲ ਖੇਤਰ ਵਿਚ ਅਲਰਟ ਜਾਰੀ ਕੀਤਾ ਗਿਆ ਹੈ।
ਲੋਕ ਕਰਨ ਪੁਲਿਸ ਦੀ ਮਦਦ: ਇਸ ਮੌਕੇ ’ਤੇ ਉਹਨਾਂ ਨੇ ਸਰਹੱਦੀ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਵੀ ਪੁਲਿਸ ਦਾ ਪੂਰੀ ਤਰ੍ਹਾਂ ਨਾਲ ਸਹਿਯੋਗ ਕਰਨ। ਜੇਕਰ ਉਨ੍ਹਾਂ ਨੂੰ ਇਲਾਕੇ ਵਿਚ ਕਿਸੇ ਗਲਤ ਅਨਸਰ ਦੀ ਸੂਚਨਾ ਮਿਲਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਤਾਂ ਕਿ ਪੁਲਿਸ ਆਪਣੀ ਕਾਰਵਾਈ ਕਰ ਸਕੇ।
ਇਹ ਵੀ ਪੜੋ:ਵੱਡਾ ਖੁਲਾਸਾ ! ਮੁਲੱਠੀ ਦੇ ਟਰੱਕ ’ਚੋਂ 102 ਕਿੱਲੋ ਸ਼ੱਕੀ ਹੈਰੋਇਨ ਬਰਾਮਦ
ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਸਰਹੱਦੀ ਖੇਤਰਾਂ ਦੀ ਤਾਂ ਇੱਥੇ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ ਹੈ। ਆਏ ਦਿਨ ਡਰੋਨ ਦੀਆਂ ਹਲਚਲ ਦੇਖਣ ਨੂੰ ਮਿਲਦੀ ਰਹਿੰਦੀ ਹੈ। ਨਾਲ ਹੀ ਵੱਡੀ ਮਾਤਰਾ ’ਚ ਨਸ਼ਾ ਵੀ ਬਰਾਮਦ ਹੁੰਦਾ ਰਹਿੰਦਾ ਹੈ। ਜਿਸਦੇ ਚੱਲਦੇ ਬੀਐੱਸਐਫ ਸਰਹੱਦੀ ਖੇਤਰ ’ਚ ਮੁਸਤੈਦੀ ਦੇ ਨਾਲ ਤੈਨਾਤ ਹਨ। ਬੜੀ ਹੀ ਮੁਸਤੈਦੀ ਦੇ ਨਾਲ ਇਸ ਤਰ੍ਹਾਂ ਦੀਆਂ ਵੱਧ ਰਹੀਆਂ ਵਾਰਦਾਤਾਂ ’ਤੇ ਰੋਕ ਲਗਾ ਰਹੇ ਹਨ।