ਪੰਜਾਬ

punjab

ETV Bharat / state

ਏਡਜ਼ ਨੂੰ ਜਨਮ ਦੇ ਰਹੀਆਂ ਨੇ ਨਸ਼ੇ ਦੇ ਟੀਕਿਆਂ ਦੀਆਂ ਸਰਿੰਜਾਂ - ਨਸ਼ੇ ਦਾ ਪ੍ਰਕੋਪ

ਪਠਾਨਕੋਟ ਸਿਹਤ ਵਿਭਾਗ ਦੇ ਓ ਟੀ ਐੱਸ ਸੈਂਟਰ ਦੇ ਹੈਰਾਨ ਕਰ ਦੇਣ ਵਾਲੇ ਅੰਕੜੇ ਸਾਹਮਣੇ ਆਏ ਹਨ ਜਿਸ ਵਿੱਚ ਹੁਣ ਤੱਕ 48 ਮਰੀਜ਼ ਐੱਚ ਆਈ ਵੀ ਪੌਜ਼ੀਟਿਵ ਪਾਏ ਗਏ ਹਨ। ਇਨ੍ਹਾਂ ਸਾਰਿਆਂ ਨੂੰ ਏਡਜ਼ ਦੀ ਬਿਮਾਰੀ ਇੱਕ ਹੀ ਸੂਈ ਤੋਂ ਇੰਜੈਕਸ਼ਨ ਲਗਾਉਣ ਦੀ ਵਜ੍ਹਾ ਨਾਲ ਹੋਈ ਹੈ।

ਫ਼ੋਟੋ
ਫ਼ੋਟੋ

By

Published : Jan 1, 2020, 5:40 PM IST

ਪਠਾਨਕੋਟ: ਨਸ਼ੇ ਦਾ ਪ੍ਰਕੋਪ ਪੰਜਾਬ ਵਿੱਚ ਕੁੱਝ ਇਸ ਕਦਰ ਵਧ ਗਿਆ ਹੈ ਕਿ ਇਹ ਕਈ ਹੋਰ ਭਿਆਨਕ ਬਿਮਾਰੀਆਂ ਨੂੰ ਵੀ ਜਨਮ ਦੇ ਰਿਹਾ ਹੈ। ਨਸ਼ੇ ਦੇ ਟੀਕੇ ਲਾਉਣ ਵਾਲੇ ਕਈ ਨਸ਼ੇੜੀ ਵਾਰ-ਵਾਰ ਇੱਕ ਹੀ ਸਰਿੰਜ ਦੀ ਵਰਤੋਂ ਕਰਕੇ ਏਡਸ ਦੀ ਚਪੇਟ ਵਿੱਚ ਜਾ ਰਹੇ ਹਨ। ਸਿਹਤ ਵਿਭਾਗ ਦੇ ਓ ਟੀ ਐੱਸ ਸੈਂਟਰ ਦੇ ਹੈਰਾਨ ਕਰ ਦੇਣ ਵਾਲੇ ਅੰਕੜੇ ਸਾਹਮਣੇ ਆਏ ਹਨ ਜਿਸ ਵਿੱਚ ਹੁਣ ਤੱਕ 48 ਮਰੀਜ਼ ਅਜਿਹੇ ਹਨ ਜੋ ਐੱਚ ਆਈ ਵੀ ਪੌਜ਼ੀਟਿਵ ਪਾਏ ਗਏ ਹਨ ਅਤੇ ਇਨ੍ਹਾਂ ਸਾਰਿਆਂ ਨੂੰ ਏਡਜ਼ ਦੀ ਬਿਮਾਰੀ ਇੱਕ ਹੀ ਸੂਈ ਤੋਂ ਇੰਜੈਕਸ਼ਨ ਲਗਾਉਣ ਦੀ ਵਜ੍ਹਾ ਨਾਲ ਹੋਈ ਹੈ।

ਵੇਖੋ ਵੀਡੀਓ

ਇਸ ਮੌਕੇ ਐਸਐਮਓ ਪਠਾਨਕੋਟ ਨੇ ਦੱਸਿਆ ਇਨ੍ਹਾਂ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਪਠਾਨਕੋਟ 'ਚ ਏਡਜ਼ ਦੇ ਕੇਸ ਯੌਨ ਸਬੰਧਾਂ ਨਾਲ ਨਹੀਂ ਬਲਕਿ ਇੱਕ ਹੀ ਸੂਈ ਤੋਂ ਕਈ ਵਾਰ ਨਸ਼ਾ ਲੈਣ ਦੀ ਵਜ੍ਹਾ ਨਾਲ ਨਸ਼ੇੜੀਆਂ ਨੂੰ ਹੋ ਰਿਹਾ ਹੈ। ਦੱਸ ਦਈਏ ਸਾਲ 2019 ਵਿੱਚ ਇੱਕੋ ਸੂਈ ਦੇ ਨਾਲ ਨਸ਼ਾ ਲੈਣ ਦੀ ਵਜ੍ਹਾ ਨਾਲ 37 ਲੋਕਾਂ ਨੂੰ ਏਡਜ਼ ਹੋਇਆ ਹੈ।

ਇਹ ਵੀ ਪੜ੍ਹੋ: ਦੇਸ਼ ਭਰ 'ਚ ਨਵੇਂ ਸਾਲ ਦਾ ਜਸ਼ਨ, ਰਾਸ਼ਟਰਪਤੀ ਤੇ ਪੀਐਮ ਸਣੇ ਕਈ ਸਿਆਸੀ ਆਗੂਆਂ ਨੇ ਦਿੱਤੀ ਵਧਾਈ

ਸਿਹਤ ਵਿਭਾਗ ਸਮੇਂ-ਸਮੇਂ 'ਤੇ ਜਾਗਰੂਕਤਾ ਕੈਂਪ ਲਗਾ ਰਿਹਾ ਹੈ ਪਰ ਇਹ ਅੰਕੜੇ ਉਨ੍ਹਾਂ ਨੂੰ ਵੀ ਹੈਰਾਨ ਕਰ ਰਹੇ ਹਨ। ਉਨ੍ਹਾਂ ਨੇ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਰੈਗੂਲਰ ਓ ਟੀ ਐੱਸ ਸੈਂਟਰ ਤੋਂ ਦਵਾਈ ਲੈਣ ਤਾਂ ਜੋ ਉਹ ਇਸ ਭਿਆਨਕ ਬਿਮਾਰੀ ਤੋਂ ਬਚ ਸਕਣ।

ABOUT THE AUTHOR

...view details